*ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਕੋਲ ਨਹੀਂ ਕੋਈ ਕਾਰ, ਪਰ 3 ਮਹੀਨੇ ਦੇ CM ਚੰਨੀ ਕੋਲ 32.57 ਲੱਖ ਰੁਪਏ ਦੀ SUV*

0
30

ਚੰਡੀਗੜ੍ਹ 01, ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਖੁਦ ਨੂੰ ਗਰੀਬ ਘਰੋਂ ‘ਤੇ ਆਮ ਆਦਮੀ ਦੱਸਣ ਵਾਲੇ ਮੁੱਖ ਮੰਤਰੀ ਚੰਨੀ 9.44 ਕਰੋੜ ਦੀ ਜਾਇਦਾਦ ਦੇ ਮਾਲਕ ਹਨ। ਜਿਸ ਚੋ 2.62 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਜਦੋਂਕਿ ਉਨਾਂ ਦੀ ਪਤਨੀ ਕੋਲ 6.82 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਮੁੱਖ ਮੰਤਰੀ ਕੋਲ ਕਰੀਬ 32.57 ਲੱਖ ਰੁਪਏ ਦੀ SUV ਟੋਇਟਾ ਫਾਰਚੂਨਰ ਹੈ ਅਤੇ ਉਨਾਂ ਦੀ ਧਰਮ ਪਤਨੀ 45.99 ਲੱਖ ਰੁਪਏ ਦੀਆਂ ਦੋ ਗੱਡੀਆਂ ਦੀ ਮਾਲਕ ਹੈ। 

ਪਰ ਹੈਰਾਨੀ ਦੀ ਗੱਲ ਇਹੋ ਹੈ ਕਿ ਮਹਿਜ ਤਿੰਨ ਮਹੀਨੇ ਦੇ ਮੁੱਖ ਮੰਤਰੀ ਕੋਲ 32.57 ਲੱਖ ਰੁਪਏ ਦੀ SUV ਕਾਰ ਹੈ। ਜਦੋਂਕਿ ਸੂਬੇ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਪੰਜ ਵਾਰ ਮੁੱਖ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਪ੍ਰਕਾਸ਼ ਸਿੰਘ ਬਾਦਲ ਕੋਲ ਆਪਣੀ ਕੋਈ ਕਾਰ ਨਹੀਂ। ਹਲਾਂਕਿ ਕੈਪਟਨ ਤੇ ਬਾਦਲ ਕੋਲ ਮੁੱਖ ਮੰਤਰੀ ਚੰਨੀ ਦੇ ਮੁਕਾਬਲੇ ਜਾਇਦਾਦ ਕਿਤੇ ਜਿਆਦਾ ਹੈ।

CM ਚਰਨਜੀਤ ਚੰਨੀ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ।ਪਾਰਟੀ ਹਾਈ ਕਾਮਨ ਨੇ ਚੰਨੀ ਲਈ ਭਦੌੜ ਅਤੇ ਚਮਕੌਰ ਸਾਹਿਬ ਦੀ ਸੀਟ ਚੁਣੀ ਹੈ।ਭਦੌੜ ਤੋਂ ਬਾਅਦ ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਵੀ ਨਾਮਜ਼ਦਗੀ ਭਰ ਦਿੱਤੀ। ਚਮਕੌਰ ਸਾਹਿਬ ਤੋਂ ਮੁਕਾਬਲ ਇਸ ਵਾਰ ਸਖ਼ਤ ਨਜਰ ਆ ਰਿਹਾ ਹੈ। ਹਲਾਂਕਿ ਇਸ ਹਲਕੇ ਤੋਂ ਕਿਸੇ ਵੀ ਪਾਰਟੀ ਦਾ ਕੋਈ ਵੱਡਾ ਨਾਮੀ ਉਮੀਦਵਾਰ ਮੈਦਾਨ ‘ਚ ਨਹੀਂ ਹੈ।

ਇਹ ਉਮੀਦਵਾਰ ਮੈਦਾਨ ‘ਚ
ਕਾਂਗਰਸ-  ਚਰਨਜੀਤ ਸਿੰਘ ਚੰਨੀ
AAP- ਡਾ. ਚਰਨਜੀਤ ਸਿੰਘ
BSP- ਹਰਮੋਹਨ ਸੰਧੂ
BJP- ਦਰਸ਼ਨ ਸਿੰਘ ਸ਼ਿਵਜੋਤ

ਜੇਕਰ ਹਲਕਾ ਚਮਕੌਰ ਸਾਹਿਬ ਦੇ ਹੁਣ ਤੱਕ ਦੇ ਚੋਣ ਇਤਿਹਾਸ ਉੱਤੇ ਨਜ਼ਰ ਮਰੀਏ ਤਾਂ ਇਸ ਹਲਕੇ ਤੋਂ ਲੋਕਾਂ ਦਾ ਵੱਖ-ਵੱਖ ਪਾਰਟੀਆਂ ਨੂੰ ਹੁੰਗਾਰਾ ਸਮੇਂ ਨਾਲ ਬਦਲਦਾ ਰਿਹਾ ਹੈ। ਆਓ ਵੇਖਦੇ ਹਾਂ…

1977 ਤੋਂ 1985 ਤੱਕ ਅਕਾਲੀ ਦਲ ਵੱਲੋਂ ਸਤਵੰਤ ਕੌਰ ਵਿਧਾਇਕ ਰਹੇ
1985- ਕਾਂਗਰਸ ਵੱਲੋਂ ਭਾਗ ਸਿੰਘ ਚੋਣ ਜਿੱਤੇ
1992- ਕਾਂਗਰਸ ਵੱਲੋਂ ਸ਼ਮਸ਼ੇਰ ਸਿੰਘ ਜੇਤੂ ਰਹੇ
1997 ਤੋਂ 2007 ਤੱਕ ਅਕਾਲੀ ਦਲ ਵੱਲੋਂ ਸਤਵੰਤ ਕੌਰ ਵਿਧਾਇਕ ਰਹੇ
2007- ਆਜ਼ਾਦ ਉਮੀਦਵਾਰ ਵੱਜੋਂ ਚਰਨਜੀਤ ਚੰਨੀ ਚੋਣ ਜਿੱਤੇ
2012 ਅਤੇ 2017 ਵਿੱਚ ਕਾਂਗਰਸ ਵੱਲੋਂ ਚਰਨਜੀਤ ਚੰਨੀ ਜੇਤੂ ਰਹੇ

ਇਨ੍ਹਾਂ ਚੋਣਾਂ ਵਿੱਚ ਦੋ ਸੀਟਾਂ ਤੋਂ ਸਿਰਫ ਚਰਨਜੀਤ ਸਿੰਘ ਚੰਨੀ ਹੀ ਚੋਣ ਲੜ ਰਹੇ ਹਨ। ਜੋ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਮੈਦਾਨ ‘ਚ ਹਨ। ਮੁੱਖ ਮੰਤਰੀ ਚੰਨੀ ਦੇ ਦੋ ਸੀਟਾਂ ਤੋਂ ਚੋਣ ਲੜਨ ਬਾਰੇ ਕਈ ਤਰ੍ਹਾਂ ਦੇ ਮਾਈਨੇ ਕੱਢੇ ਜਾ ਰਹੇ ਹਨ। ਖੈਰ ਇਸ ਸਮੇਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੀ ਨਾਮਜ਼ਦਗੀ ਭਰ ਚੁੱਕੇ ਹਨ।ਇਸ ਦੇ ਨਾਲ ਹੀ ਇਹ ਆਗੂ ਚੋਣ ਹਲਫ਼ਨਾਮੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਵੀ ਦੇ ਰਹੇ ਹਨ।ਇਸ ਲਈ ਆਓ ਜਾਣਦੇ ਹਾਂ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚੰਨੀ ਬਾਦਲਾਂ ‘ਤੇ ਕੈਪਟਨ ਦੇ ਮੁਕਾਬਲੇ ਕਿੰਨੇ ਕੁ ਅਮਰੀ ਹਨ।

ਚਰਨਜੀਤ ਸਿੰਘ ਚੰਨੀ ਕੋਲ ਕਿੰਨੀ ਜਾਇਦਾਦ 

  • ਕੁੱਲ ਸੰਪਤੀ             9.44 ਕਰੋੜ ਰੁਪਏ
  • ਚੱਲ/ ਅਚੱਲ             2.62 ਕਰੋੜ ਰੁਪਏ
  • ਪਤਨੀ  ਕੋਲ              6.82 ਕਰੋੜ ਰੁਪਏ
  • ਫਾਰਚੂਨਰ ਕਾਰ            32.57 ਲੱਖ ਰੁਪਏ
  • ਪਤਨੀ ਕੋਲ 2 ਕਾਰਾਂ     45.99 ਲੱਖ ਰੁਪਏ

LEAVE A REPLY

Please enter your comment!
Please enter your name here