
ਮਾਨਸਾ, 18 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ ):
ਸਮਾਜਿਕ ਨਿਆਂ ਅਤੇ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰਮ ਐਸ.ਸੀਜ਼ ਦੇ ਯੋਗ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਕੇਸ ਜੋ ਕਿ ਸੰਸਥਾਵਾਂ, ਸੈਂਕਸ਼ਨਿੰਗ ਅਥਾਰਟੀ ਅਤੇ ਲਾਗੂ ਕਰਤਾ ਵਿਭਾਗ ਦੇ ਪੱਧਰ ’ਤੇ ਪੈਡਿੰਗ ਹਨ, ਉਨ੍ਹਾਂ ਨੂੰ ਵੈਰੀਫਾਈ ਕਰਨ ਲਈ ਆਖਰੀ ਮੌਕਾ ਦਿੰਦੇ ਹੋਏ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਜਗਸੀਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਨੂੰ ਵਿਦਿਅਕ ਸੰਸਥਾਵਾਂ ਵੱਲੋਂ ਸੁਧਾਰ ਉਪਰੰਤ ਸਾਰੇ ਕੇਸਾਂ ਨੂੰ ਮਨਜ਼ੂਰ ਕਰਨ ਵਾਲੀ ਅਥਾਰਟੀ ਕੇਸ ਭੇਜਣ ਦੀ ਆਖਰੀ ਮਿਤੀ 20 ਜੂਨ, ਸਕਾਲਰਸ਼ਿਪ ਲਈ ਲਾਈਨ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਨੂੰ ਆਨਲਾਈਨ ਪ੍ਰਸਤਾਵ ਭੇਜਣ ਲਈ ਮਨਜ਼ੂਰੀ ਦੇਣ ਵਾਲੀ ਅਥਾਰਟੀ ਲਈ ਅੰਤਿਮ ਮਿਤੀ 23 ਜੂਨ ਅਤੇ ਸਕਾਲਰਸ਼ਿਪ ਲਈ ਭਲਾਈ ਵਿਭਾਗ ਨੂੰ ਆਨਲਾਈਨ ਪ੍ਰਸਤਾਵ ਭੇਜਣ ਲਈ ਲਾਈਨ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਲਈ ਆਖਰੀ ਮਿਤੀ 27 ਜੂਨ ਹੈ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਮਿਲ ਸਕੇ।
