
27,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੋਲੀਓ ਵਿਰੁੱਧ ਲੜਾਈ ਵਿੱਚ ਆਈ. ਐੱਮ. ਏ. ਹਮੇਸ਼ਾ ਸਿਹਤ ਵਿਭਾਗ ਅਤੇ ਪੑਸਾਸਨ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਦੀ ਰਹੇਗੀ। ਭਾਰਤ ਪੋਲੀਓ ਮੁਕਤ ਹੈ, ਪਰ ਪੋਲੀਓ ਕੁਝ ਦੇਸਾਂ ਵਿੱਚ ਹੁਣ ਵੀ ਹੈ ਅਤੇ ਮੁੜ ਵਾਪਸ ਆ ਸਕਦਾ ਹੈ।ਇਹ ਸ਼ਬਦ ਸਿਵਲ ਹਸਪਤਾਲ ਮਾਨਸਾ ਅਤੇ ਰੇਲਵੇ ਸਟੇਸ਼ਨ ਮਾਨਸਾ ਦੇ ਪੋਲੀਓ ਬੂਥਾਂ ਤੇ ਸ਼ਮੂਲੀਅਤ ਕਰਨ ਵੇਲੇ ਆਈ. ਐੱਮ. ਏ. ਪੑਧਾਨ ਡਾਕਟਰ ਜਨਕ ਰਾਜ ਸਿੰਗਲਾ ਅਤੇ ਜਰਨਲ ਸਕੱਤਰ ਸੇਰਜੰਗ ਸਿੰਘ ਸਿੱਧੂ ਨੇ ਕਹੇ। ਅੱਜ ਪੋਲੀਓ ਇਮੂਨਾਇਜੇਸ਼ਨ ਦਿਨ ਦੇ ਸੰਬੰਧ ਵਿੱਚ ਸਿਹਤ ਵਿਭਾਗ ਵੱਲੋਂ ਤਿੰਨ ਦਿਨਾਂ ਅਭਿਆਨ ਸ਼ੁਰੂ ਕੀਤਾ ਗਿਆ। ਜਿਸ ਦੀ ਸੁਰੂਆਤ ਡਿਪਟੀ ਕਮਿਸ਼ਨਰ ਸੑੀ ਮਹਿੰਦਰਪਾਲ ਗੁਪਤਾ ਸਿਵਲ ਸਰਜਨ ਡਾਕਟਰ ਵਿਜੈ ਜਿੰਦਲ, ਐੱਸ. ਐੱਮ. ਓ. ਡਾਕਟਰ ਹਰਚੰਦ ਸਿੰਘ ਅਤੇ ਜਿਲ੍ਹਾ ਟੀਕਾਕਰਣ ਅਫਸਰ ਡਾਕਟਰ ਰਣਜੀਤ ਸਿੰਘ ਦੀ ਹਾਜ਼ਰੀ ਵਿੱਚ ਕੀਤੀ। ਇਸ ਵੇਲੇ ਡਾਕਟਰ ਸੁਰੇਸ਼ ਸਿੰਗਲਾ, ਡਾਕਟਰ ਮਨੋਜ ਗੋਇਲ ਅਤੇ ਸਿਵਲ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।ਇਸ ਵੇਲੇ ਆਈ. ਐੱਮ. ਏ. ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਵਾਕੇ ਪੋਲੀਓ ਦੇ ਖਾਤਮੇ ਲਈ ਆਪਣਾ ਸਹਿਯੋਗ ਕਰਨ।ਇਹ ਬੂੰਦਾਂ ਬੱਚੇ ਨੂੰ ਪਿਲਾਉਣੀਆ ਜਰੂਰੀ ਹਨ ਭਾਵੇਂ ਬੱਚਾ ਬਿਮਾਰ ਹੈ,ਨਵਜੰਮਿਆ ਹਾ ਜਾਂ ਸਫ਼ਰ ਕਰ ਰਿਹਾ ਹੈ ,ਉਹ ਭਾਵੇਂ ਪਹਿਲਾਂ ਬੂੰਦਾਂ ਪੀ ਚੁੱਕਾ ਹੈ ।
