ਪੋਦੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਵੀ ਜ਼ਰੂਰੀ, ਮਾਨਸੂਨ ਤੋਂ ਪਹਿਲਾਂ ਪਹਿਲਾਂ ਵੱਧ ਤੋਂ ਵੱਧ ਲਾਓ ਪੌਦੇ -ਡਾ. ਜਨਕ ਰਾਜ ਸਿੰਗਲਾ *

0
137

ਮਾਨਸਾ, 22 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ ):

ਵਿਸ਼ਵ ਵਾਤਾਵਰਨ ਦਿਵਸ ਜੋ ਕਿ ਦੁਨੀਆਂ ਭਰ ਵਿੱਚ 5 ਜੂਨ ਨੂੰ ਮਨਾਇਆ ਜਾਂਦਾ ਹੈ, ਦੀਆਂ ਪ੍ਰੇਰਨਾਵਾਂ, ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਵਾ ਲੱਖ ਪੌਦੇ ਲਾਉਣ ਦੇ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ, ਅੱਜ ਸ੍ਰੀ ਕ੍ਰਿਸ਼ਨਾ ਪਲਾਂਟੇਸ਼ਨ ਸੁਸਾਇਟੀ ਵੱਲੋਂ ਸੰਤ ਬੋਧਾਨੰਦ ਗਊਸ਼ਾਲਾ ਕਮੇਟੀ, ਰਮਦਿੱਤੇ ਵਾਲਾ ਦੇ ਸਹਿਯੋਗ ਨਾਲ ਡਾ.ਜਨਕ ਰਾਜ ਸਿੰਗਲਾ ਦੀ ਅਗਵਾਈ ਅਤੇ ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ ਗਊਸ਼ਾਲਾ ਰਮਦਿੱਤੇ ਵਾਲਾ ਵਿਖੇ 70 ਦੇ ਲੱਗਭਗ ਪੌਦੇ ਲਗਾਏ ਲਗਾਏ ਗਏ। ਇਸ ਮੌਕੇ ਬੋਲਦਿਆਂ ਡਾ. ਜਨਕ ਰਾਜ ਸਿੰਗਲਾ ਅਤੇ ਜਿੰਮੀ ਭੰਮਾ ਨੇ ਕਿਹਾ, ਕਿ ਮਾਨਸੂਨ ਦੇ ਸਮੇਂ ਪੌਦੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸੰਭਾਲ ਵੀ ਜ਼ਰੂਰੀ ਹੈ। ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਲਈ ਪੌਦੇ ਲਾਉਣ ਤੋਂ ਬਿਨਾਂ ਹੋਰ ਗਤੀਵਿਧੀਆਂ ਜਿਵੇਂ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣਾ , ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਆਦਿ ਵੀ ਲਗਾਤਾਰ ਚੱਲਣੀਆਂ ਚਾਹੀਦੀਆਂ ਹਨ।ਇਸ ਮੌਕੇ ਉਨ੍ਹਾਂ ਨੇ ਗਊਸ਼ਾਲਾ ਕਮੇਟੀ ਵੱਲੋਂ ਗਊਸ਼ਾਲਾ ਵਿੱਚ ਸਫਾਈ, ਗਊਆਂ ਦੀ ਸਾਂਭ-ਸੰਭਾਲ ਆਦਿ ਲਈ ਸਰਾਹਨਾ ਵੀ ਕੀਤੀ । ਇਸ ਮੌਕੇ ਗਊਸ਼ਾਲਾ ਕਮੇਟੀ ਵੱਲੋਂ ਗੁਪਾਲ ਪਾਲੀ, ਸੁਭਾਸ਼,ਮਦਨ ਲਾਲ, ਸੋਨੀ ਅਤੇ ਦੀਪੂ ਹਾਜ਼ਰ ਸਨ। ਪਲਾਂਟੇਸ਼ਨ ਸੁਸਾਇਟੀ ਵੱਲੋਂ ਹਰੀ ਓਮ,ਵਿਵੇਕ, ਦਵਿੰਦਰ,ਜੀਵਨ ਸਿੰਗਲਾ ਅਤੇ ਮੁਨੀਸ਼ ਸਿੰਗਲਾ ਚੌਧਰੀ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here