
ਮਾਨਸਾ 24 ਜਨਵਰੀ (ਸਾਰਾ ਯਹਾਂ/ ਜੋਨੀ ਜਿੰਦਲ ): ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਇਕਾਈ ਮਾਨਸਾ ਦੇ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ 25 ਜਨਵਰੀ ਅਤੇ 26ਜਨਵਰੀ ਦੋ ਦਿਨ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਬੰਧੀ ਜਾਰੀ ਕੀਤੇ ਅਧੂਰੇ ਨੇਟੀਫਿਕੇਸਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।ਇਸ ਮੌਕੇ ਸਟੇਟ ਕਮੇਟੀ ਮੈਂਬਰ ਕਰਮਜੀਤ ਸਿੰਘ ਤਾਮਕੋਟ ਤੇ ਗੁਰਪ੍ਰੀਤ ਸਿੰਘ ਦਲੇਲ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ੍ ਕੀਤਾ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਮੁਲਾਜ਼ਮਾਂ ਵੱਲੋਂ ਇੱਕ ਚੋਣ ਸਟੰਟ ਤੋਂ ਵਧ ਕਝ ਵੀ ਨਹੀ ਸਮਝਿਆ ਜਾ ਰਿਹਾ।ਜੋ ਕਿ ਅਧੂਰਾ ਤੇ ਅਸਪਸ਼ਟ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਉਮੀਦ ਸੀ ਕਿ ਸੀਪੀਐਫ ਕਟੌਤੀ ਬੰਦ ਕਰਕੇ ਜੀ ਪੀ ਐਫ ਖਾਤੇ ਖੁਲਵਾਏਗੀ ਜਿਸ ਨਾਲ ਕਾਰਪੋਰਟਾਂ ਨੂੰ ਜਾਂਦਾ ਪੈਸਾ ਤੁਰੰਤ ਬੰਦ ਹੋ ਜਾਵੇਗਾ ਅਤੇ ਉਹ ਪੈਸਾ ਲੋਕ ਭਲਾਈ ਦੇ ਕਾਰਜਾਂ ਤੇ ਲੱਗੇਗਾ। ਪਰ ਅਜਿਹਾ ਨਹੀਂ ਹੋਇਆ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਲੋਕ ਹਿਤੈਸ਼ੀ ਹੋਣ ਦਾ ਸਿਰਫ ਨਾਟਕ ਹੀ ਕਰ ਰਹੀ ਹੈ ਤੇ ਅਸਲ ਵਿੱਚ ਕਾਰਪੋਰੇਟਾਂ ਦਾ ਹੀ ਪੱਖ ਪੂਰਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ੍ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀਂ ਪਾਰਟੀ ਨੇ ਪੁਰਾਣੀ ਪੈਨਸ਼ਨ ਤੁਰੰਤ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਜ਼ੋ ਵਫ਼ਾ ਨਹੀਂ ਹੋਇਆ ਤੇ ਮੁਲਾਜ਼ਮ ਵਰਗ ਵਿੱਚ ਸਰਕਾਰ ਦੇ ਇਸ ਅਧੂਰੇ ਨੇਟੀਫਿਕੇਸਨ ਪ੍ਰਤੀ ਬਹੁਤ ਗੁੱਸਾ ਅਤੇ ਬੇਚੈਨੀ ਪਾਈ ਜਾ ਰਹੀ ਹੈ ਜਿਸ ਕਰਕੇ ਸਮੁੱਚੇ ਸੀ ਪੀ ਐਫ ਮੁਲਾਜ਼ਮਾਂ ਨੇ ਉਕਤ ਮਿਤੀਆਂ ਨੂੰ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਗਿਆ ਹੈ। ਜੇਕਰ ਸਰਕਾਰ ਫਿਰ ਵੀ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾਉਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਤੇ ਸਟੇਟ ਪੱਧਰੀ ਐਕਸ਼ਨ ਕਰਕੇ ਸਰਕਾਰ ਨੂੰ ਘੇਰਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰ ਸਰਕਾਰ ਖੁਦ ਹੋਵੇਗੀ।ਇਸ ਮੌਕੇ ਬੇਅੰਤ ਰੜ,ਜਤਿੰਦਰ ਪਾਲ, ਜਸਵਿੰਦਰ ਜੋਗਾ, ਸੁਖਦੀਪ ਸਿੰਘ, ਹਰਫੂਲ ਸਿੰਘ, ਚਮਕੌਰ ਸਿੰਘ, ਬਲਵਿੰਦਰ ਸ਼ਰਮਾ,ਦਮਨਜੀਤ ਸਿੰਘ,ਗੁਰਜੰਟ ਸਿੰਘ, ਲਖਵਿੰਦਰ ਮਾਨ, ਨਵਜੋਸ ਸਪੋਲੀਆ ,ਹਰਜਿੰਦਰ ਅਨੂਪਗੜੂ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।
