ਮਾਨਸਾ 25 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)
ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮਹੀਨਾ ਵਾਰ ਹੋਈ ਜਿਸ ਵਿੱਚ ਸ਼੍ਰੀ ਸਤਿਨਾਮ ਸਿੰਘ ਜੇਈ ਦੀ ਥਾਂ ਨਵੇਂ ਡਿਵੀਜ਼ਨ ਪ੍ਰਧਾਨ ਦੀ ਚੋਣ ਕੀਤੀ ਗਈ ।ਇਸ ਦੌਰਾਨ ਮੰਗਾਂ ਪ੍ਰਤੀ ਸ਼ਹੁਰਿਦ ਸੋਚ ਵਿਚਾਰ ਕੀਤੀ ਗਈ। ਅਤੇ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਮੀਟਿੰਗ ਦੌਰਾਨ ਹੋਏ ਫੈਸਲੇ ਅਨੁਸਾਰ ਮੰਗਾਂ ਨੂੰ ਜਲਦੀ ਨਿਪਟਾਰਾ ਕੀਤਾ ਜਾਵੇ ਮੰਗਾਂ ਡੀਏ ਦੀਆਂ ਰਹਿੰਦੀਆਂ ਕਿਸਤਾਂ ਦਿੱਤੀਆਂ ਜਾਣ ।ਸੋਧੇ ਹੋਏ ਪੈਨਸ਼ਨਰ ਦੀਆਂ ਤਰੁਟੀਆਂ ਦੂਰ ਕਰਕੇ ਜਲਦੀ ਦਿੱਤੀਆਂ ਜਾਣ ਠੇਕੇ ਤੇ ਰੱਖੇ ਗਏ ਕਾਮਿਆਂ ਨੂੰ ਮਹਿਕਮੇ ਤੌਰ ਤੇ ਤਨਖਾਹ ਅਤੇ ਹੋਰ ਭੱਤਿਆਂ ਬਾਰੇ ਜਲਦੀ ਫੈਸਲਾ ਲੈ ਕੇ ਜਲਦੀ ਨਪਟਾਰਾ ਕੀਤਾ ਜਾਵੇ। ਫੌਜੀਆਂ ਦੀ ਤਰ੍ਹਾਂ ਠੇਕੇਦਾਰ ਕਰਮੀਆਂ ਨੂੰ ਹਾਦਸਾ ਗ੍ਰਸਤ ਹੋਣ ਤੇ ਮੌਤ ਹੋਣ ਤੇ ਮੁਆਵਜ਼ਾ ਦਿੱਤਾ ਜਾਵੇ ,23 ਸਾਲਾ ਹਰ ਇੱਕ ਕਰਮਚਾਰੀ ਬਿਨਾਂ ਸਰਤ ਦਿੱਤਾ ਜਾਵੇ, ਇਸ ਮੌਕੇ ਡਿਵੀਜ਼ਨ ਪ੍ਰਧਾਨ ਗੁਲਾਬ ਸਿੰਘ ,ਪ੍ਰਧਾਨ ਬਸੰਤਾ ਰਾਮ, ਮੀਤ ਪ੍ਰਧਾਨ ਰਾਮਸਰਨ ਸਕੱਤਰ ਲਛਮਣ ਸਿੰਘ, ਕੈਸ਼ੀਅਰ ਜਗਰੂਪ ਸਿੰਘ ਜੇਈ ,ਸਹਾਇਕ ਸਕੱਤਰ ਗੁਲਾਬ ਸਿੰਘ ਕੋਟ ਧਰਮੂ, ਆਰਗਨਾਈਜਰ ਸੁਰਜੀਤ ਸਿੰਘ, ਮੈਂਬਰ ਬੇਅੰਤ ਕੌਰ, ਉਰਮਲਾ ਦੇਵੀ ਅਤੇ ਲਛਮਣ ਸਿੰਘ ਹਾਜ਼ਰ ਸਨ ਇਸ ਮੌਕੇ ਬੁਲਾਰਿਆਂ ਨੇ ਮਨੇਜਮੈਂਟ ਤੋਂ ਮੰਗ ਕੀਤੀ ਕਿ ਵਰਿਆਂ ਤੋਂ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਜਾਇਜ਼ ਮੰਗਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ ਉਕਤ ਸਾਰੀਆਂ ਮੰਗਾਂ ਤੇ ਜਲਦੀ ਤੋਂ ਜਲਦੀ ਵਿਚਾਰ ਕੀਤਾ ਜਾਵੇ।