
ਸਰਦੂਲਗੜ 11 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਸ਼ਹਿਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੇਡਰੇਸ਼ਨ ਦਾ ਸਾਂਝਾ ਜੱਥੇਬੰਦਕ ਇਜਲਾਸ ਨਾਮਦੇਵ ਧਰਮਸ਼ਾਲਾ ਸਰਦੂਲਗੜ ਵਿੱਖੇ ਕੀਤ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸੈਕਟਰੀ ਧਰਮਿੰਦਰ ਸਿੰਘ ਮੁਕੇਰੀਆਂ ਵਿਸ਼ੇਸ ਤੌਰ ਤੇ ਪਹੁੰਚੇ। ਉਨਾਂ ਸਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਦੀਆਂ ਮੁੱਖ ਮੰਗਾਂ ਬਰਾਬਰ ਸਿੱਖਿਆਂ-ਸਿਹਤ ਅਤੇ ਰੁਜ਼ਗਾਰ ਹਨ। ਹੁਣ ਤੱਕ ਦੀਆਂ ਸਰਕਾਰਾਂ ਇਹ ਮੰਗਾਂ ਮੁਹੱਈਆ ਕਰਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈਆਂ ਹਨ। ਚੋਣਾਂ ਸਮੇਂ ਕੀਤੇ ਵਾਅਦੇ ਯਾਦ ਕਰਾਉਣ ਲਈ ਜੱਥੇਬੰਦੀ ਵੱਲੋਂ ਸਾਰੇ ਹਲਕਾ ਵਿਧਾਇਕਾ ਨੂੰ ਯਾਦ ਪੱਤਰ ਦੇਕੇ ਚੋਣ ਮਨੋਰਥ ਪੱਤਰਾਂ ਚ ਕੀਤੇ ਵਾਆਦੇ ਯਾਦ ਕਰਾਏ ਜਾਣਗੇ ਅਤੇ ਨੌਜਵਾਨਾਂ ਦੇ ਮਸਲਿਆ ਨੂੰ ਲੈਕੇ ਸਰਕਾਰ ਦੇ ਨੁਮਾਇੰਦਿਆ ਦਾ ਘੇਰਾਓੁ ਕੀਤਾ ਜਾਵੇਗਾ। ਇਸੇ ਤਰਾਂ ਸੂਬਾ ਕਮੇਟੀ ਮੈਂਬਰ ਰਵਿੰਦਰ ਸਿੰਘ ਲੋਹਗੜ੍ਹ’ ਨੇ ਬੋਲਦਾ ਹੋਏ ਕਿਹਾ ਕਿ ਨੌਜਵਾਨਾਂ ਦੇ ਮਸਲਿਆਂ ਦੇ ਲਈ ਨੌਜਵਾਨਾਂ ਨੂੰ ਜੱਥੇਬੰਦ ਕਰਨ ਲਈ ਪਿੰਡ ਪਿੰਡ ਮੈਂਬਰਸ਼ਿਪ ਮੁਹਿੰਮ ਚਲਾਉਣ ਦਾ ਐਲਾਨ ਕੀਤਾ । ਵਿਦਿਆਰਥੀ ਮੁੱਦਿਆ ਉੱਪਰ ਗੱਲਬਾਤ ਕਰਦੇ ਹੋਏ ਨਵ ਨਿਯੁਕਤ ਤਹਿਸੀਲ ਪ੍ਰਧਾਨ ਖੁਸ਼ਦੀਪ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੇ ਗਏ 10 ਪਰਤਿਸ਼ ਫੀਸਾਂ ਦਾ ਵਾਧਾ ਅਤੇ ਐਸ ਸੀ ਵਿਦਿਆਰਥੀਆਂ ਤੋਂ P T A ਫੰਡ ਲੈਣ ਦਾ ਫੈਸਲਾ ਗਰੀਬ ਵਿਿਆਰਥੀਆਂ ਦੇ ਹੱਥੋਂ ਉੱਚ ਸਿੱਖਿਆ ਖੋਹਣ ਦੀ ਕੋਝੀ ਚਾਲ ਹੈ ਅਤੇ ਇਸ ਦੇ ਖਿਲਾਫ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਡੇ ਪੱਧਰ ਦੇ ਉੱਤੇ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਸੰਘਰਸ਼ ਲੜੇਗੀ । ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੇਡਰੇਸ਼ਨ ਦੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸਭਾ ਦੇ ਤਹਿਸੀਲ ਪ੍ਰਧਾਨ ਮਨਪ੍ਰੀਤ ਸਿੰਘ ਸਰਦੂਲਗੜ੍ਹ, ਸਕੱਤਰ ਰਵਿੰਦਰ ਸਿੰਘ ਲੋਹਗੜ੍ਹ, ਮੀਤ ਪ੍ਰਧਾਨ ਰਾਮ ਕ੍ਰਿਸ਼ਨ ਭਾਰਤੀ ਸੰਘਾ, ਖ਼ਜਾਨਚੀ ਪ੍ਰਿੰਸ ਸੋਨੀ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਅਲਿਕੇ ਅਤੇ ਪੰਜਾਬ ਸਟੂਡੈਟਸ ਫੈਡਰੇਸ਼ਨ ਦੀ ਸਰਦੂਲਗੜ੍ਹ ਤਹਿਸੀਲ ਕਮੇਟੀ ਦੀ ਪ੍ਰਧਾਨ ਖੁਸ਼ਦੀਪ ਕੌਰ ਮੀਤ ਪ੍ਰਧਾਨ ਸਿਮਰਜੀਤ ਸਿੰਘ ਸਕੱਤਰ, ਗਗਨਦੀਪ ਪ੍ਰੈੱਸ ਸਕੱਤਰ, ਨਵਦੀਪ ਕੌਰ ਖ਼ਜਾਨਚੀ, ਪ੍ਰਿੰਸ ਸੋਨੀ ਨੂੰ ਚੁਣਿਆ ਗਿਆ । ਇਸ ਸਮੇਂ ਨੌਜਵਾਨ ਸਭਾ ਦੀ ਕਮੇਟੀ ਵਿੱਚ ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੇਸ਼ਮ ਸਿੰਘ’ ਗਗਨ ਵਰਮਾ, ਬੰਸੀ ਲਾਲ ਬੀਏ, ਬੰਸੀ ਲਾਲ ਸਰਦੂਲਗੜ੍ਹ, ਮਨਦੀਪ ਸਿੰਘ, ਸੰਦੀਪ ਛੋਟਾ ਝੰਡਾ, ਦਵਿੰਦਰ ਸਿੰਘ, ਮਨਦੀਪ ਡੂਮ ਨੂੰ ਮੈਂਬਰ ਵਜੋਂ ਚੁਣਿਆ ਗਿਆ।
