ਮਾਨਸਾ ,ਜੁਲਾਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਵਿਖੇ ਰਿਟਾਇਰਡ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਸਾੜ ਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਅਤੇ ਇਸ ਮੌਕੇ ਸੰਬੋਧਨ ਕਰਦਿਆਂ ਸਤਨਾਮ ਸਿੰਘ ਪ੍ਰਧਾਨ, ਜਗਰੂਪ ਸਿੰਘ ਸੈਕਟਰੀ, ਗੁਲਾਬ ਸਿੰਘ ਖ਼ਾਲਸਾ, ਜਗਰੂਪ ਸਿੰਘ ਖੋਖਰ ,ਰਾਮ ਕਿਸਨ ਸਰਦੂਲਗੜ੍ਹ, ਨੇ ਕਿਹਾ ਕਿ ਪੰਜਾਬ ਸਰਕਾਰ ਰਿਟਾਇਰਡ ਕਰਮਚਾਰੀਆਂ ਦੀ ਮਹੀਨੇਵਾਰ ਮੀਟਿੰਗ ਹੋਈ ਜਿਸ ਵਿਚ 6 ਪੇਕਮਿਸ਼ਨ ਦੀ ਘਟੀਆ ਕਾਰਗੁਜ਼ਾਰੀ ਦੇ ਸੰਦਰਭ ਵਿੱਚ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ।ਅਤੇ ਮੰਗ ਕੀਤੀ ਗਈ ਕਿ ਪੇ ਕਮਿਸ਼ਨ ਦੀ ਰਿਪੋਰਟ ਸਹੀ ਕਰਕੇ ਜਲਦੀ ਲਾਗੂ ਕੀਤੀ ਜਾਵੇ ।ਡੀ ਏ ਦੀਆਂ ਸਾਰੀਆਂ ਕਿਸ਼ਤਾਂ ਲਾਗੂ ਕੀਤੀਆਂ ਜਾਣ ਮੈਡੀਕਲ ਭੱਤਾ 2 ਹਜ਼ਾਰ ਕੀਤਾ ਜਾਵੇ। ਤਰਸ ਦੇ ਆਧਾਰ ਤੇ ਗੁਜ਼ਰ ਚੁੱਕੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ।ਬੰਦ ਪਏ ਸਰਕਾਰੀ ਥਰਮਲ ਚਾਲੂ ਕੀਤੇ ਜਾਣ। ਪ੍ਰਾਈਵੇਟ ਥਰਮਲਾਂ ਤੋਂ ਮਹਿੰਗੀ ਬਿਜਲੀ ਖਰੀਦ ਬੰਦ ਕੀਤੀ ਜਾਵੇ ।ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਵੇ।