*ਪੈਦਲ ਯਾਤਰਾ ਦੀ ਸਫ਼ਲਤਾ ਤੇ ਮਾਤਾ ਦੀ ਚੌਂਕੀ ਲਗਾਕੇ ਕੀਤਾ ਸ਼ੁਕਰਾਨਾ*

0
71

ਮਾਨਸਾ 18 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)ਪਿਛਲੇ ਕਈ ਸਾਲਾਂ ਤੋਂ ਸਾਵਣ ਮਹੀਨੇ ਵਿੱਚ ਸ਼੍ਰੀ ਮਾਤਾ ਨੈਣਾ ਦੇਵੀ ਪੈਦਲ ਯਾਤਰਾ ਮੰਡਲ ਦੇ ਬੈਨਰ ਹੇਠ ਮਾਨਸਾ ਤੋਂ ਹਰ ਸਾਲ 200 ਸ਼ਰਧਾਲੂਆਂ ਦਾ ਜੱਥਾ ਪੈਦਲ ਸ਼੍ਰੀ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਜਾਂਦਾ ਹੈ।ਇਸ ਸਾਲ ਵੀ ਦੋ ਸੌ ਦੇ ਕਰੀਬ ਸ਼ਰਧਾਲੂਆਂ ਨੇ ਪ੍ਰਧਾਨ ਸੁਦਾਮਾ ਮੱਲ ਦੀ ਅਗਵਾਈ ਹੇਠ ਪੈਦਲ ਯਾਤਰਾ ਕਰਕੇ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਦਿਆਂ ਅਸ਼ੀਰਵਾਦ ਪ੍ਰਾਪਤ ਕੀਤਾ।ਅੱਤ ਦੀ ਗਰਮੀ ਵਿੱਚ ਕੀਤੀ ਜਾਣ ਵਾਲੀ ਇਹ ਯਾਤਰਾ ਮਾਤਾ ਜੀ ਦੇ ਅਸ਼ੀਰਵਾਦ ਸਦਕਾ ਹੀ ਸੰਭਵ ਹੁੰਦੀ ਹੈ । ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ ਇਸ ਯਾਤਰਾ ਸਮੇਂ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਸਮਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਨਿਰਧਾਰਤ ਸਮੇਂ ਵਿੱਚ ਯਾਤਰਾ ਪੂਰੀ ਕਰਕੇ ਸਾਰੇ ਸ਼ਰਧਾਲੂ ਮਾਨਸਾ ਪਰਤ ਆਏ ਹਨ ਅਤੇ ਅੱਜ ਇਸ ਯਾਤਰਾ ਦੀ ਸ਼ਾਂਤੀਪੂਰਵਕ ਨੇਪਰੇ ਚੜ੍ਹਨ ਦੀ ਖੁਸ਼ੀ ਸਾਂਝੀ ਕਰਨ ਅਤੇ ਸ਼੍ਰੀ ਮਾਤਾ ਨੈਣਾ ਦੇਵੀ ਜੀ ਦਾ ਸ਼ੁਕਰਾਨਾ ਕਰਨ ਦੇ ਮਕਸਦ ਨਾਲ ਸ਼ਿਵਜੀ ਰਾਮ ਤੋਤਾ ਦੇ ਘਰ ਮਾਤਾ ਜੀ ਦੀ ਵਿਸ਼ਾਲ ਚੌਕੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਸ਼ਕਤੀ ਕੀਰਤਨ ਮੰਡਲ ਜੈ ਮਾਂ ਮੰਦਰ ਵਾਲਿਆਂ ਵਲੋਂ ਬਿੰਦਰਪਾਲ ਗਰਗ ਦੀ ਅਗਵਾਈ ਹੇਠ ਸੰਗੀਤਮਈ ਸੰਕੀਰਤਨ ਕਰਕੇ ਮਾਤਾ ਜੀ ਦਾ ਸ਼ੁਕਰਾਨਾ ਕੀਤਾ ਗਿਆ ਇਸ  ਮੌਕੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਵਿਨੋਦ ਭੰਮਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸੁਰਿੰਦਰ ਲਾਲੀ ਨੇ ਦੱਸਿਆ ਕਿ ਇਸ ਚੌਕੀ ਸਮੇਂ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਲਈ ਲੰਗਰ ਅਤੁੱਟ ਵਰਤਿਆ ਗਿਆ ਅਤੇ ਭਜਨ ਗਾਇਕਾ ਰਾਜ ਕੁਮਾਰ ਅਤੇ ਵਿਨੋਦ ਕੁਮਾਰ ਵਲੋਂ ਗਾਏ ਭਜਨਾਂ ਨੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਯਾਤਰਾ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਹ ਯਾਤਰਾ ਸੱਤ ਦਿਨਾਂ ਚ ਮੁਕੰਮਲ ਕੀਤੀ ਜਾਂਦੀ ਹੈ ਅਤੇ ਰਾਸਤੇ ਵਿੱਚ ਸਥਾਨਕ ਲੋਕਾਂ ਵਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਂਦੇ ਹਨ।

ਇਸ ਮੌਕੇ ਸੁਰੇਸ਼ ਲਾਹਲਾ, ਪਵਨ ਧੀਰ, ਰਾਮ ਦਾਸ ਫੱਤਾ,ਰਾਜ ਕੁਮਾਰ, ਭਗਵਾਨ ਦਾਸ,ਕਿ੍ਸ਼ਨ ਕੁਮਾਰ ਮਦਾਨ , ਭੋਜ ਰਾਜ,ਸੁਦਾਮਾ ਮੱਲ, ਸ਼ਤੀਸ਼ ਕੁਮਾਰ ਬੋਹਾ, ਪ੍ਰਸ਼ੋਤਮ ਦਾਸ, ਵਿਨੋਦ ਬਾਂਸਲ,  ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਏ।

LEAVE A REPLY

Please enter your comment!
Please enter your name here