*ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਅੱਕੇ ਕਾਂਗਰਸੀਆਂ ਨੇ ਲਾਈ ਕਾਰ ਨੂੰ ਅੱਗ*

0
71

ਅੰਮ੍ਰਿਤਸਰ 10,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਖ਼ਿਲਾਫ਼ ਕਾਂਗਰਸ ਵੱਲੋਂ ਦੇਸ਼ ਵਿਆਪੀ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਕਾਂਗਰਸ ਵਰਕਰਾਂ ਨੇ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਗੁੱਸੇ ਵਿੱਚ ਕਾਰ ਨੂੰ ਹੀ ਅੱਗ ਲਾ ਦਿੱਤੀ। ਕਾਂਗਰਸੀ ਵਰਕਰ ਕਾਰ ਨੂੰ ਰੇਹੜੇ ‘ਤੇ ਲੱਦ ਲਿਆਏ ਤੇ ਅੱਗ ਲਾ ਦਿੱਤੀ।

ਇਸੇ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਬੈਨਰ ਥੱਲੇ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਿਲੀਆਂ ਰਿਪੋਰਟਾਂ ਮੁਤਾਬਕ ਪੰਜਾਬ ਭਰ ਵਿੱਚ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ।

ਦਿੱਲੀ ਕਾਂਗਰਸ ਦੇ ਕਾਰਕੁਨਾਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਬੇਕਾਬੂ ਹੋਈਆਂ ਕੀਮਤਾਂ ਵਾਪਸ ਲੈਣ ਤੇ ਵਧਦੀ ਮਹਿੰਗਾਈ ਖਿਲਾਫ ਪੈਟਰੋਲ ਪੰਪਾਂ ‘ਤੇ ਸੰਕੇਤਕ ਵਿਰੋਧ ਪ੍ਰਦਰਸ਼ਨ ਕੀਤਾ। ਦਿੱਲੀ ਕਾਂਗਰਸ ਮੁਤਾਬਕ ਕੋਰੋਨਾ ਕਾਲ ‘ਚ ਆਫਤ ਨੂੰ ਮੌਕਾ ਬਣਾ ਕੇ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਲਗਾਤਾਰ ਵਧਦੇ ਪੈਟਰੋਲ ਡੀਜ਼ਲ ਦੇ ਭਾਅ ‘ਤੇ ਕਾਬੂ ਕਰਨ ਦੀ ਬਜਾਏ ਭਾਰੀ ਭਰਕਮ ਟੈਕਸ ਵਸੂਲ ਕੇ ਲੋਕਾਂ ਦੀਆ ਜੇਬਾਂ ‘ਤੇ ਡਾਕਾ ਮਾਰ ਰਹੀ ਹੈ।

ਪਾਰਟੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਸੰਗਠਨ ਮਹਾਂ ਸਕੱਤਰ ਵੇਣੂਗੋਪਾਲ, ‘ਮਹਾਂ ਸਕੱਤਰ ਹਰੀਸ਼ ਰਾਵਤ ਸਮੇਤ ਕਈ ਲੀਡਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਪੈਟਰੋਲ ਪੰਪਾਂ ਦੇ ਨੇੜੇ ਸੰਕੇਤਕ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਕਾਂਗਰਸ ਦਾ ਕਹਿਣਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ‘ਚ ਕੋਰੋਨਾ ਵਾਇਰਸ ਸਬੰਧੀ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ।’

ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 100 ਰੁਪਏ ਤੋਂ ਪਾਰ ਹੋਇਆ ਪੈਟਰੋਲ

ਵੈਣੂਗੋਪਾਲ ਨੇ ਕਿਹਾ, ‘ਬੀਜੇਪੀ ਸਰਕਾਰ ਨੇ ਪਿਛਲੇ ਸੱਤ ਸਾਲ ‘ਚ ਪੈਟਰੋਲ ਡੀਜ਼ਲ ‘ਤੇ ਟੈਕਸ ‘ਚ ਵਾਰ-ਵਾਰ ਭਾਰੀ ਵਾਧਾ ਕਰਕੇ ਕੀਮਤਾਂ ਨੂੰ ਰਿਕਾਰਡ ਪੱਧਰ ‘ਤੇ ਪਹੁੰਚਾ ਦਿੱਤਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਦੇਸ਼ ਦੇ ਕਈ ਹਿੱਸਿਆਂ ‘ਚ ਪੈਟਰੋਲ ਦੀਆਂ ਕੀਮਤਾਂ ਅੱਜ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ ਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦੀ ਕਗਾਰ ‘ਤੇ ਹਨ।’

ਦਿੱਲੀ ਸੂਬਾ ਕਾਂਗਰਸ ਨੇ ਦਿੱਲੀ ਸਰਕਾਰ ਨੂੰ ਇਸ ਮਸਲੇ ‘ਤੇ ਘੇਰਦਿਆਂ ਕਿਹਾ, ‘ਕੇਜਰੀਵਾਲ ਸਰਕਾਰ ਨੇ 6 ਸਾਲਾਂ ‘ਚ ਪੈਟਰੋਲ-ਡੀਜ਼ਲ ‘ਤੇ 25,000 ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਵਸੂਲੇ ਹਨ ਤੇ ਮੋਦੀ ਸਰਕਾਰ ਨੇ 7 ਸਾਲਾਂ ‘ਚ 20.56 ਲੱਖ ਕਰੋੜ ਰੁਪਏ ਟੈਕਸ ਦੇ ਤੌਰ ‘ਤੇ ਵਸੂਲੇ ਹਨ।


ਦਿੱਲੀ ਕਾਂਗਰਸ ਨੇ ਸ਼ੀਲਾ ਦੀਕਸ਼ਿਤ ਸਰਕਾਰ ਨੂੰ ਯਾਦ ਕਰਦਿਆਂ ਕਿਹਾ ਕਿ 2013 ‘ਚ ਦਿੱਲੀ ‘ਚ ਪੈਟਰੋਲ ਤੇ 20 ਫੀਸਦ ਤੇ ਡੀਜ਼ਲ ਤੇ 12.5 ਫੀਸਦ ਵੈਟ ਟੈਕਸ ਵਸੂਲਿਆ ਜਾਂਦਾ ਸੀ। ਜਿਸ ਨੂੰ ਕੇਜਰੀਵਾਲ ਸਰਕਾਰ ਨੇ ਬੀਜੇਪੀ ਨਾਲ ਮਿਲ ਕੇ 2015 ‘ਚ  ਪੈਟਰੋਲ ਤੇ ਵੈਟ 30 ਫੀਸਦ ਤੇ ਡੀਜ਼ਲ ਤੇ 16.75 ਫੀਸਦ ਕਰ ਦਿੱਤਾ।

LEAVE A REPLY

Please enter your comment!
Please enter your name here