ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਪਿੰਡਾਂ ਵਿੱਚ ਡਿੱਗੇ ਘਰਾਂ ਦੀਆਂ ਲਿਸਟਾਂ ਬਣਾਉਣ ਦੇ ਚੇਅਰਮੈਨ ਮਿੱਤਲ ਨੇ ਦਿੱਤੇ ਨਿਰਦੇਸ਼

0
81

ਮਾਨਸਾ 27 ਜੁਲਾਈ   (ਸਾਰਾ ਯਹਾ, ਬਲਜੀਤ ਸ਼ਰਮਾ)  ਤੇਜ ਬਾਰਿਸ਼ ਨਾਲ ਗਰੀਬ ਪਰਿਵਾਰਾਂ ਦੇ ਘਰਾਂ ਨੂੰ ਪਹੁੰਚੇ ਨੁਕਸਾਨ ਦਾ ਜਾਇਜਾ ਲੈ ਕੇ ਪੀੜਤ ਪਰਿਵਾਰ ਦੀਆਂ ਲਿਸਟਾਂ ਤਿਆਰ ਕਰਨ ਸੰਬੰਧੀ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਜਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਜਗਤਾਰ ਸਿੰਘ ਸਿੱਧੂ ਨਾਲ ਆਪਣੇ ਸਰਕਾਰੀ ਦਫਤਰ ਵਿਖੇ ਲੰਮੀ ਵਿਚਾਰ ਚਰਚਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੇ ੧੪ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾ ਦਾ ਲੇਖਾ ਅਤੇ ਨਾਲ ਹੀ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਪੜਾਅ ਕਿਸ ਪੱਧਰ ਤੱਕ ਪੁੱਜ ਚੁੱਕੇ ਹਨ ਦੀ ਜਾਣਕਾਰੀ ਵੀ ਚੇਅਰਮੈਨ ਵੱਲੋਂ ਲਈ ਗਈ। ਇਸ ਮੌਕੇ ਚੇਅਰਮੈਨ ਪ੍ਰੇਮ ਮਿੱਤਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਪੱਖੀ ਭੇਜੀਆਂ ਗਈਆਂ ਗ੍ਰਾਂਟਾ ਦਾ ਸਹੀ ਇਸਤੇਮਾਲ ਕਰਕੇ ਬਲਾਕ ਭੀਖੀ ਦੇ ਨਾਲ-ਨਾਲ ਜਿਲ੍ਹੇ ਦੀ ਨੁਹਾਰ ਬਦਲੀ ਜਾਵੇ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਗਰੀਬ ਪਰਿਵਾਰਾਂ ਦੇ ਬਾਰਿਸ਼ ਨਾਲ ਢਹਿ ਢੇਰੀ ਹੋਏ ਘਰਾਂ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਭਾਵੇਂ ਸਰਕਾਰ ਦੀ ਆਰਥਿਕ ਦਿਸ਼ਾ ਕਮਜੋਰ ਹੋ ਚੁੱਕੀ ਹੈ। ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸੀ ਸੋਚ ਸਦਕਾ ਵਿਕਾਸ ਕਾਰਜਾਂ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾਲ ਹੀ ਗਰੀਬ ਪਰਿਵਾਰਾਂ ਦੇ ਨਾਲ-ਨਾਲ ਪ੍ਰਵਾਸੀ ਮਜਦੂਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਵਿੱਚ ਢਿੱਲ ਨਹੀਂ ਵਰਤੀ ਜਾਵੇਗੀ। ਇਸ ਮੌਕੇ ਬੀ.ਡੀ.ਪੀ.ਓ ਭੀਖੀ ਕਵਿਤਾ ਗਰਗ, ਪੀ.ਏ ਪਵਨ ਕੋਟਲੀ, ਜਗਤ ਰਾਮ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here