ਮਾਨਸਾ, 22 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਐਤਵਾਰ ਨੂੰ ਕਾਮਰੇਡ ਤੇਜਾ ਸਿੰਘ ਦਫ਼ਤਰ (CPI) ਮਾਨਸਾ ਵਿਖੇ ਪੇਂਟਰ ਭਾਈਚਾਰੇ ਵੱਲੋਂ ਚੌਥੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਪਹਿਲਾ ਮਕਸਦ ਪੇਂਟਰ ਭਾਈਚਾਰੇ ਦੀ ਯੂਨੀਅਨ ਬਣਾਉਣਾ ਅਤੇ ਪੇਂਟਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਇਸਤੋਂ ਇਲਾਵਾ ਹੋਰ ਰੰਗ ਦੇ ਕਿੱਤੇ ਨਾਲ ਸਬੰਧਤ ਮੁੱਦਿਆ ਤੇ ਕੰਮ ਕੀਤਾ ਜਾਵੇਗਾ। ਪੇਂਟਰਾਂ ਦੇ ਕਿੱਤੇ ਨਾਲ ਸਬੰਧਤ ਪ੍ਰੇਸ਼ਾਨੀਆਂ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲੀਆਂ ਤਿੰਨ ਮੀਟਿੰਗਾਂ ਕਾਮਯਾਬ ਰਹੀਆ। ਮਾਨਸਾ ਜ਼ਿਲ੍ਹੇ ਦੇ ਸਾਰੇ ਪੇਂਟਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਅਗਲੀ ਮੀਟਿੰਗ ਵਿੱਚ ਜਰੂਰ ਪਹੁੰਚਣ ਜੋ ਕਿ ਦਿਨ ਐਤਵਾਰ ਤਰੀਖ 1 ਮਈ 2024 ਨੂੰ ਮਜ਼ਦੂਰ ਦਿਵਸ ਵਾਲੇ ਦਿਨ ਕਾਮਰੇਡ ਤੇਜਾ ਸਿੰਘ ਦਫਤਰ, ਰਾਮ ਬਾਗ ਰੋਡ ਮਾਨਸਾ ਵਿਖੇ ਰੱਖੀ ਗਈ ਹੈ। ਮਾਨਸਾ ਦੇ ਸਾਰੇ ਪੇਂਟਰ ਭਰਾ ਜ਼ਰੂਰ ਪਹੁੰਚਣ। 20 ਸਾਲਾਂ ਬਾਅਦ ਪੇਂਟਰ ਭਰਾ ਇੱਕਠੇ ਹੋਣ ਲੱਗੇ ਹਨ ਆਓ ਮੌਕਾ ਸੰਭਾਲਦੇ ਹੋਏ ਯੂਨੀਅਨ ਬਣਾਈਏ।