ਪੂਰੇ ਮੀਂਹ ਵਿੱਚ ਵੀ ਸੰਵਿਧਾਨ ਬਚਾਉ ਮੰਚ ਪੰਜਾਬ ਦੇ ਮੈਬਰ ਮੋਰਚੇ ਵਿੱਚ ਡਟੇ ਹੋਏ

0
36

ਸੰਵਿਧਾਨ ਬਚਾਉ ਮੰਚ ਪੰਜਾਬ ਦੇ ੨੪ਵੇ ਦਿਨ ਵਰਦੇ ਮੀਹ ਵਿੱਚ ਵੱਖ ਵੱਖ ਸਿਆਸੀ ਧਿਰਾਂ ਤੇ ਜਨਤਕ ਜੱਥੇਬੰਦੀਆਂ ਦੇ ਆਗੂ ਮੋਰਚੇ ਤੇ ਡਟੇ ਰਹੇ।
ਸੰਵਿਧਾਨ ਬਚਾਓ ਮੰਚ ਦੀ ਟੀਮ ਵੱਲੋਂ ਮਾਨਸਾ ਸ਼ਹਿਰ ਅੰਦਰ ਲਾਮਬੰਦੀ ਰੈਲੀਆਂ ਕੀਤੀਆਂ ਗਈਆਂ। ਰੈਲੀ ਨੂੰ ਸੰਬੋਧਨ ਕਰਦਿਆਂ ਡੀ਼ ਟੀ ਐਫ ਦੇ ਆਗੂ ਮਾਸਟਰ ਅਮੋਲਕ ਡੇਲੁਆਣ, ਰਾਜਵਿੰਦਰ ਮੀਰ ਨੇ ਕਿਹਾ ਕਿ ਦੇਸ ਬਰੂਦ ਦੇ ਢੇਰ ਉਪਰ ਬਿਰਾਜਮਾਨ ਹੈ ਤੇ ਕਦੇ ਵੀ ਬਲਾਸਟ ਦੀ ਸਥਿਤੀ ਬਣ ਸਕਦੀ ਹੈ। ਓਨਾ ਕਿਹਾ ਕਿ ਦੇਸ ਨੂੰ ਦੁਬਾਰਾ ੮੪ਦੇ ਦੁਖਦਾਈ ਹਲਾਤਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਓਨਾ ਕਿਹਾ ਕਿ ਅਜੇ ਲੋਕਾਂ ਦੇ ਜਿਹਨ ਅੰਦਰੋ ਗੋਧਰਾ, ਗੁਜਰਾਤ, ਆਸਾਮ, ਕਸਮੀਰ ਦੇ ਲੋਕ ਉਜਾੜੇ ਦੀਆਂ ਚੀਸਾਂ ਨਹੀਂ ਨਿਕਲੀਆਂ ਹਿੰਦੂ ਰਾਸ਼ਟਰਵਾਦ ਦੀ ਪੁਸਤਪਨਾਹੀ ਕਰਦੀ ਬੀ ਜੇ ਪੀ ਅੱਜ ਫਿਰ ਕਾਲੇ ਕਾਨੂੰਨਾ ਰਾਹੀਂ ਨਾਗਰਿਕਤਾ ਸੋਧ ਬਿੱਲ ਦੇ ਨਾਮ ਤੇ ਆਪਣੀ ਫਿਰਕੂ ਮਨਸਾ ਲੋਕਾਂ ਤੇ ਥੋਪਣ ਤੇ ਉਤਾਰੂ ਹੈ ਜਿਸਨੂੰ ਧਰਮ ਨਿਰਪੱਖ ਜਮਹੂਰੀ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ।
ਅੱਜ ਧਰਨੇ ਉਪਰ ਗੁਰੂ ਨਾਨਕ ਪਾਰਕ ਸੈਂਟਰਲ ਕਮੇਟੀ ਦੇ ਆਗੂ ਗੋਰਾ ਲਾਲ ਗੋਇਲ ਚੀਫ ਫਾਰਮਾਸਿਸਟ, ਮਾ਼ ਕੌਰ ਸਿੰਘ ਅਕਲੀਆ, ਬਾਬਾ ਬੂਝਾ ਸਿੰਘ ਯਾਦਗਰੀ ਟਰੱਸਟ ਦੇ ਚੇਅਰਮੈਨ ਨਛੱਤਰ ਸਿੰਘ ਖੀਵਾ, ਜਮਹੂਰੀ ਕਿਸਾਨ ਸਭਾ ਦੇ ਮਾ ਦਰਸਨ ਟਾਹਲੀਆਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂ ਧੰਨਾ ਮੱਲ ਗੋਇਲ, ਐਫ਼, ਸੀ, ਆਈ ਦੇ ਆਗੂ ਕਾਕਾ ਸਿੰਘ, ਬਹੁਜਨ ਸਮਾਜ ਪਾਰਟੀ ਦੇ ਆਗੂ ਰਘੁਬੀਰ ਸਿੰਘ ਰਾਮਗੜ੍ਹੀਆ, ਮਜਦੂਰ ਮੁਕਤੀ ਮੋਰਚਾ ਦੇ ਸਿਕੰਦਰ ਸਿੰਘ ਨਰਿੰਦਰਪੁਰਾ, ਸੀ, ਪੀ, ਆਈ ਦੇ ਗੁਰਜੰਟ ਸਿੰਘ, ਅਸੋਕ ਕੁਮਾਰ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ, ਸੁਖਚਰਨ ਸਿੰਘ ਦਾਨੇਵਾਲੀਆ, ਬਲਵੀਰ ਸਿੰਘ ਬੀਰੀ, ਮੁਸਲਿਮ ਫਰੰਟ ਪੰਜਾਬ ਦੇ ਆਗੂ ਹੰਸ ਰਾਜ ਮੋਫਰ, ਹਾਜਿਰ ਸਨ।
ਸੰਵਿਧਾਨ ਬਚਾਓ ਮੰਚ, ਪੰਜਾਬ ਦੀ ਆਗੂ ਟੀਮ ਸੀ, ਪੀ, ਆਈ, ਦੇ ਜਿਲਾ ਸਕੱਤਰ ਕਰਿਸਨ ਚੌਹਾਨ, ਕੁਲ ਹਿੰਦ ਪਰਗਤੀਸ਼ੀਲ ਇਸਤਰੀ ਸਭਾ ਦੇ ਕੌਮੀ ਕੌਂਸਲਰ ਜਸਵੀਰ ਕੌਰ ਨੱਤ, ਨਰਿੰਦਰ ਕੌਰ ਬੁਰਜ ਹਮੀਰਾ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ, ਮਜਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਮਾਓ, ਮੱਖਣ ਮਾਨ, ਸੋਨੀ ਸਮਾਓ, ਰਵੀ ਖਾਨ ਨੇ ਜਨ ਸੰਪਰਕ ਮੁਹਿੰਮ ਰਾਹੀਂ ਸ਼ਹਿਰ ਮਾਨਸਾ ਦੇ ਵਾਰਡਾਂ ਅੰਦਰ ਜਨਤਾ ਨੂੰ ਐਨ,ਆਰ, ਸੀ ਬਾਰੇ ਜਾਣੂ ਕਰਵਾਇਆ।
ਇਸਤਰੀ ਸਭਾ ਦੇ ਆਗੂ ਬਲਵਿੰਦਰ ਕੌਰ ਖਾਰਾ, ਮੁਕਤੀ ਮੋਰਚਾ ਦੇ ਆਗੂ ਸੁਖਬੀਰ ਖਾਰਾ ਵੱਲੋਂ ਪਿੰਡ ਖਾਰਾ ਅੰਦਰ ੮ਮਾਰਚ ਦੀ ਲਾਮਬੰਦੀ ਕੀਤੀ ਗਈ।
ਪਿਛਲੇੇ ਲੰਬੇ ਸਮੇਂ ਤੋਂ ਤਨਖਾਹਾਂ ਦੇ ਵਾਧੇ ਅਤੇ ਪੱਕੇ ਹੋਣ ਦੀਆਂ ਮੰਗਾ ਨੂੰ ਲੈਕੇ ਮਾਨਸਾ ਕਚਹਿਰੀ ਅੰਦਰ ਮੁਜ਼ਾਹਰਾ ਕਰਕੇ ਪਹੁੰਚੀਆਂ ਆਗਨਵਾੜੀ ਵਰਕਰਾਂ ਨਾਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕਾ ਮੁੱਕੀ ਦੀ ਸੰਵਿਧਾਨ ਬਚਾਓ ਮੰਚ, ਪੰਜਾਬ ਦੀ ਟੀਮ ਵੱਲੋਂ ਨਿਖੇਧੀ ਕੀਤੀ ਗਈ ਅਤੇ ਆਗਨਵਾੜੀ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਤੋਂ ਇਨਾ ਦੀਆਂ ਮੰਗਾ ਮੰਨਣ ਦੀ ਮੰਗ ਕੀਤੀ।
ਧਰਨੇ ਉਪਰ ਇਨਸਾਫ਼ ਦੀ ਆਵਾਜ਼ ਪਾਰਟੀ ਦੇ ਪਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਵੱਲੋਂ ਵਿਸ਼ੇਸ਼ ਤੌਰ ਤੇ ਆਪਣੇ ਸਾਥੀਆਂ ਸਮੇਤ ਸਮਰਥਨ ਦਿੱਤਾ ਗਿਆ।
ਇਸ ਸਮੇਂ ਕੁਦਰਤ ਮਾਨਵ ਕੇਦਰਤ ਲੋਕ ਲਹਿਰ ਦੇ ਕੇਂਦਰੀ ਆਗੂ ਮਨਜੀਤ ਸਿੰਘ ਮਾਨ, ਡਾ ਮੇਜਰ ਸਿੰਘ, ਹਰਮੇਲ ਸਿੰਘ ਸਿੱਧੂ, ਲੋਕ ਇਨਸਾਫ਼ ਪਾਰਟੀ ਦੇ ਆਗੂ ਭਜਨ ਸਿੰਘ,ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾ ਹਰਬੰਸ ਸਿੰਘ ਢਿਲੋਂ,ਮਾ ਹਰਗਿਆਨ ਸਿੰਘ ,ਸਾਹਿਬ ਦਿਆਲ, ਸੰਤੋਖ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਕਿਰਨਜੀਤ ਕੌਰ, ਸੁਖਵਿੰਦਰ ਕੌਰ, ਸਰਬਜੀਤ ਕੌਰ, ਮਹਿੰਦਰ ਕੌਰ, ਭੋਲਾ ਸਿੰਘ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here