*ਪੂਰੇ ਪੰਜਾਬ ‘ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ*

0
79

 02 ਜੁਲਾਈ(ਸਾਰਾ ਯਹਾਂ/ਬਿਊਰੋ ਨਿਊਜ਼)ਮਾਨਸੂਨ ਨੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮਾਨਸੂਨ 1 ਜੁਲਾਈ ਤੱਕ ਪੰਜਾਬ ਦੇ ਲੁਧਿਆਣਾ ਤੇ ਰਾਜਪੁਰਾ ਪਹੁੰਚ ਗਈ ਸੀ ਜਦੋਂਕਿ 2 ਜੁਲਾਈ ਨੂੰ ਮਾਨਸੂਨ ਨੇ ਪੂਰੇ ਪੰਜਾਬ,

ਮਾਨਸੂਨ ਨੇ ਪੂਰੇ ਦੇਸ਼ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮਾਨਸੂਨ 1 ਜੁਲਾਈ ਤੱਕ ਪੰਜਾਬ ਦੇ ਲੁਧਿਆਣਾ ਤੇ ਰਾਜਪੁਰਾ ਪਹੁੰਚ ਗਈ ਸੀ ਜਦੋਂਕਿ 2 ਜੁਲਾਈ ਨੂੰ ਮਾਨਸੂਨ ਨੇ ਪੂਰੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਇੱਕ ਹੀ ਦਿਨ ਵਿੱਚ ਆਪਣੀ ਲਪੇਟ ਵਿੱਚ ਲੈ ਲਿਆ। ਮਾਨਸੂਨ ਨੇ ਇੱਕ ਦਿਨ ਵਿੱਚ 270 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।


ਇਸ ਸਭ ਦੇ ਵਿਚਕਾਰ ਪੰਜਾਬ ‘ਚ ਤਾਪਮਾਨ ਆਮ ਵਾਂਗ ਹੋ ਗਿਆ ਹੈ ਪਰ ਹੁੰਮਸ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਮਾਨਸੂਨ ਨੂੰ ਪੰਜਾਬ ਵਿੱਚ ਦਾਖ਼ਲ ਹੋਏ ਕਈ ਦਿਨ ਹੋ ਗਏ ਹਨ ਪਰ ਕੁਝ ਜ਼ਿਲ੍ਹਿਆਂ ਨੂੰ ਛੱਡ ਕੇ ਹਾਲੇ ਤੱਕ ਮੀਂਹ ਨਹੀਂ ਪਿਆ। ਪਿਛਲੇ ਦਿਨਾਂ ਦੌਰਾਨ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਚੰਗੀ ਬਾਰਸ਼ ਪਈ, ਜਦੋਂਕਿ ਜ਼ਿਆਦਾਤਰ ਜ਼ਿਲ੍ਹੇ ਮੀਂਹ ਨੂੰ ਤਰਸ ਰਹੇ ਹਨ। ਪੰਜਾਬ ਦੇ ਸ਼ਹਿਰਾਂ ਵਿੱਚ ਤਾਪਮਾਨ ਆਮ ਵਾਂਗ ਹੋ ਗਿਆ ਹੈ ਪਰ ਹੁੰਮਸ ਕਾਰਨ ਲੋਕ ਪ੍ਰੇਸ਼ਾਨ ਹਨ।


ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼
ਪੰਜਾਬ ‘ਚ ਭਾਵੇਂ ਮਾਨਸੂਨ ਐਕਟਿਵ ਹੋ ਗਿਆ ਹੈ ਪਰ ਫਿਰ ਵੀ ਲੋਕ ਮੀਂਹ ਨੂੰ ਤਰਸ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਸਿਰਫ਼ 8 ਜ਼ਿਲ੍ਹਿਆਂ ਵਿੱਚ ਹੀ ਮੀਂਹ ਪਿਆ ਹੈ ਜਿਸ ਵਿੱਚ ਰੂਪਨਗਰ ਵਿੱਚ 10 ਐਮਐਮ, ਪਠਾਨਕੋਟ ਵਿੱਚ 4 ਐਮਐਮ, ਗੁਰਦਾਸਪੁਰ ਵਿੱਚ 4.7 ਐਮਐਮ, ਬਠਿੰਡਾ ਵਿੱਚ 1 ਐਮਐਮ, ਲੁਧਿਆਣਾ ਵਿੱਚ 9.6 ਐਮਐਮ ਤੇ ਅੰਮ੍ਰਿਤਸਰ ਵਿੱਚ 0.4 ਐਮਐਮ ਮੀਂਹ ਦਰਜ ਕੀਤਾ ਗਿਆ ਹੈ।

7 ਜ਼ਿਲ੍ਹਿਆਂ ‘ਚ ਯੈਲੋ ਅਲਰਟ, 7 ‘ਚ ਔਰੇਂਜ ਅਲਰਟ
ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਮਲੇਰਕੋਟਲਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਸਾਰੇ 14 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

LEAVE A REPLY

Please enter your comment!
Please enter your name here