*ਪੂਰੇ ਪਿੰਡ ਨੂੰ ਵੈਕਸੀਨ ਲੱਗਣ ‘ਤੇ ਮਿਲੇਗੀ 10 ਲੱਖ ਦੀ ਗਰਾਂਟ*

0
41

ਬਠਿੰਡਾ 18,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਮਾਣ ਖਾਨਾ ਦੇ ਸਰਪੰਚ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਤੇ ਪਿੰਡ ਦੇ ਮੌਜੂਦਾ ਕੋਰੋਨਾ ਹਲਾਤ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਕੈਪਟਨ ਨੇ ਵੱਡੀ ਗੱਲ ਕਹੀ ਕਿ ਜੇਕਰ ਪਿੰਡ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਜਾਂਦਾ ਹੈ ਤਾਂ ਪਿੰਡ ਨੂੰ 10 ਲੱਖ ਦੀ ਗਰਾਂਟ ਦਿੱਤੀ ਜਾਏਗੀ।

ਮੌੜ ਮੰਡੀ ਵਿੱਚ ਪੈਂਦੇ ਪਿੰਡ ਮਾਣ ਖਾਨਾ ਦੇ ਸਰਪੰਚ ਸੈਸ਼ਨਦੀਪ ਕੌਰ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਨੇ ਪਿੰਡ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੈਸ਼ਨਦੀਪ ਕੌਰ ਨੇ ਕਿਹਾ, “ਅੱਜ ਮੁੱਖ ਮੰਤਰੀ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਪਿੰਡ ਵਿੱਚ ਜਲਦ ਵੈਕਸੀਨ ਅਤਿ ਟੈਸਟਿੰਗ ਕੀਤੀ ਜਾਵੇਗੀ। ਉਸ ਤੋਂ ਪਹਿਲਾਂ ਤੁਸੀਂ ਖੁਦ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣੇ ਹਨ ਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਦਾਖਲ ਹੋਣ ਤੋਂ ਰੋਕਣਾ ਹੈ। ਜੇਕਰ ਸਾਰੇ ਪਿੰਡ ਵਾਸੀਆਂ ਨੂੰ ਵੈਕਸੀਨ ਲੱਗ ਜਾਂਦੀ ਹੈ ਤਾਂ ਪਿੰਡ ਨੂੰ 10 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਏਗੀ।”

ਉਨ੍ਹਾਂ ਕਿਹਾ ਕਿ, “ਇਸ ਦੇ ਨਾਲ ਹੀ ਜੇਕਰ ਤੁਹਾਡੇ ਪਿੰਡ ਵਿੱਚ ਫੌਜੀ ਵੀਰ ਹਨ ਤਾਂ ਉਹਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਵੈਕਸੀਨ ਲਗਵਾਉਣ।”

ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 600 ਦੇ ਕਰੀਬ ਆਬਾਦੀ ਹੈ ਪਰ ਅਜੇ ਤੱਕ ਪਿੰਡ ਵਿੱਚ ਨਾ ਤਾਂ ਵੈਕਸੀਨ ਲੱਗੀ ਤੇ ਨਾ ਹੀ ਟੈਸਟਿੰਗ ਕੀਤੀ ਗਈ। ਸਾਡੇ ਪਿੰਡ ਵਿੱਚ ਹਾਲੇ ਤੱਕ ਅੱਧਾ ਦਰਜਨ ਲੋਕ ਪੋਜ਼ੇਟਿਵ ਆਏ ਹਨ ਜੋ ਕਿ ਘਰ ਵਿੱਚ ਏਕਾਂਤਵਾਸ ਵਿੱਚ ਹਨ।

LEAVE A REPLY

Please enter your comment!
Please enter your name here