ਪੂਰੀ ਤਨਖਾਹ ਨਾ ਮਿਲਨ ਕਾਰਨ ਅਧਿਆਪਕਾ ਵਲੋ ਲਾਇਆ ਧਰਨਾ

0
88

ਬੁਢਲਾਡਾ13 ਨਵੰਬਰ (ਸਾਰਾ ਯਹਾ /ਅਮਨ ਮਹਿਤਾ, ਅਮਿਤ ਜਿਦਲ): ਕਰੋਨਾ ਮਹਾਮਾਰੀ ਦੋਰਾਨ ਲਾਕਡਾਉਨ ਦੇ ਚਲਦਿਆ ਆਨਲਾਇਨ ਪੜਾਈ ਕਰਵਾਉਣ ਦੇ ਬਾਵਜੂਦ ਵੀ ਪੂਰੀਆ ਤਨਖਾਹਾ ਨਾ ਮਿਲਨ ਕਾਰਨ ਅਧਿਆਪਕਾਂ ਵਲੋ ਧਰਨਾ ਦੇ ਕੇ ਰੋਸ ਪ੍ਰਗਟ ਕੀਤਾ ਗਿਆ। ਜਾਣਕਾਰੀ ਅਨੁਸਾਰ ਸ਼ਥਾਨਕ ਡੀ ਏ ਵੀ ਪਬਲਿਕ ਸਕੂਲ ਦੇ ਅਧਿਆਪਕਾ ਵਲੋ ਤਨਖਾਹਾ ਪੂਰੀਆ ਨਾ ਮਿਲਨ ਦੇ ਬਾਵਜੂਦ ਸਕੂਲ ਵਿਖੇ ਪਿਛਲੇ ਦਿਨ ਤੋ ਦਿਨ ਰਾਤ ਦਾ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਸਕੂਲ ਪ੍ਰਬੰਧਕ ਕਮੇਟੀ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿਦਿਆ ਧਰਨੇ ਤੇ ਬੈਠੇ ਅਧਿਆਪਕਾ ਨੇ ਦਸਿਆ ਕਿ ਕਰੋਨਾ ਮਹਾਮਾਰੀ ਦੋਰਾਨ ਘਰ ਬੈਠਕੇ ਵਿਦਿਆਰਥੀਆਂ ਦੀ ਆਨਲਾਇਨ ਪੜਾਈ ਲਗਾਤਾਰ ਉਹਨਾ ਵਲੋ ਜਾਰੀ ਸੀ ਪਰ ਫਿਰ ਵੀ ਸਕੂਲ ਵਲੋ ਤਨਖਾਹਾ 70 ਫੀਸਦੀ ਹੀ ਦਿੱਤੀਆ ਗਈਆ ਹਨ ਬਾਕੀ ਰਹਿਦੀਆ 30 ਫੀਸਦੀ ਤਨਖਾਹਾ ਅਜੇ ਤਕ ਨਹੀ ਦਿੱਤੀਆ ਗਈਆ। ਅਧਿਆਪਕਾਂ ਨੇ ਕਿਹਾ ਕਿ ਜਦੋ ਸਕੂਲ ਮੇਨੈਜਮੈਟ ਕਮੇਟੀ ਨਾਲ ਗਲ ਕੀਤੀ ਜਾਦੀ ਹੈ ਤਾ ਵਿਦਿਆਰਥੀਆਂ ਦੀ ਫੀਸ ਨਾ ਆਉਣ ਦਾ ਕਿਹਾ ਜਾਦਾ ਹੈ ਜਦਕਿ ਵਿਦਿਆਰਥੀਆਂ ਵਲੋ ਆਪਣੀ ਪੂਰੀ ਫੀਸ ਦਿੱਤੀ ਜਾ ਚੁੱਕੀ ਹੈ। ਉਹਨਾ ਕਿਹਾ ਕਿ ਉਹਨਾ ਦੀ ਕਈ ਮਹੀਨਿਆ ਦੀ 30 ਫੀਸਦੀ ਤਨਖਾਹ ਬਕਾਇਆ ਰਹਿਦੀ ਹੈ। ਇਸ ਮੋਕੇ ਹਾਜਰ ਮਾਪਿਆ ਨਾਲ ਗਲਬਾਤ ਕੀਤੀ ਤਾ ਉਹਨਾ ਕਿਹਾ ਕਿ ਸਕੂਲ ਵਲੋ ਸਾਡੇ ਬਚਿਆ ਦੀ ਪੂਰੀ ਫੀਸ ਲਈ ਜਾ ਚੁਕੀ ਹੈ।  ਅਧਿਆਪਕਾ ਨੇ ਕਿਹਾ ਕਿ ਜੇਕਰ ਉਹਨਾ ਦੀ ਬਕਾਇਅਾ ਤਨਖਾਹ ਜਲਦ ਨਾ ਦਿੱਤੀ ਗਈ ਤਾ ਸਘਰਸ਼ ਹੋਰ ਤੇਜ ਕੀਤਾ ਜਾਵੇਗਾ ਅਤੇ ਧਰਨਾ ਜਾਰੀ ਰਹੇਗਾ। ਇਸ ਮੋਕੇ ਸਮੁਹ ਸਕੂਲ ਅਧਿਆਪਕ ਹਾਜਰ ਸਨ। ਇਸ ਮੌਕੇ ਜਦੋ ਹੈਡ ਅਧਿਆਪਕਾ ਨਾਲ ਗਲ ਕਰਨੀ ਚਾਹੀ ਤਾ ਓਹਨਾ ਗਲ ਕਰਨੀ ਜਰੂਰੀ ਨਹੀ ਸਮਝੀ।

NO COMMENTS