ਰੇਲਾ ਦੀ ਆਵਾਜਾਈ ਨੇ ਪ੍ਰਭਾਵਿਤ ਕੀਤੀ ਲੋਕਾਂ ਦੀ ਦੀਵਾਲੀ, ਬਜ਼ਾਰ ਹੋਏ ਸੁੰਨੇ

0
16

ਬੁਢਲਾਡਾ 13 ਨਵੰਬਰ (ਸਾਰਾ ਯਹਾ / ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਦੋਰਾਨ ਆਰਥਿਕ ਸੰਕਟ ਵਿੱਚ ਛੋਟੇ ਤੋ ਵੱਡਾ ਵਪਾਰੀ ਇਸ ਵਾਰ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਕਾਰਨ ਇਸ ਵਾਰ ਲੋਕਾਂ ਦੀ ਦੀਵਾਲੀ ਫਿੱਕੀ ਨਜਰ ਆ ਰਹੀ ਹੈ। ਸ਼ਹਿਰ ਅੰੰਦਰ ਲੋਕਾਂ ਦੀ ਚਹਿਲ ਕਦਮੀ ਘੱਟ ਨਜਰ ਆ ਰਹੀ ਹੈ। ਬਜ਼ਾਰਾਂ ਦੀ ਰੋਣਕ ਨੂੰ ਗ੍ਰਹਿਣ ਲੱਗਿਆ ਹੋਇਆ ਹੈ। ਦੂਸਰਾ ਕੇਂ਼ਦਰ ਦੇ ਤਿੰਨ ਖੇਤੀ ਆਰਡੀਨੈਸ ਵਿਰੋਧ ਦੇ ਵਿੱਚ ਸੰਘਰਸ਼ ਦੌਰਾਨ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਵੀ ਇਸ ਵਾਰ ਦੀਵਾਲੀ ਦੇ ਤਿਉਹਾਰ ਤੇ ਕਾਫੀ ਪ੍ਰਭਾਵ ਪਿਆ ਹੈ। ਕੁਝ ਵਪਾਰੀਆਂ ਨੇ ਦੱਸਿਆ ਕਿ ਕਿਸਾਨ ਸੰਘਰਸ਼ ਦੌਰਾਨ ਰੇਲੀ ਆਵਾਜਾਈ ਬੰਦ ਹੋਣ ਕਾਰਨ ਦੀਵਾਲੀ ਦੇ ਦੌਰਾਨ ਬਾਹਰੋ ਆਉਣ ਵਾਲਾ ਸਾਜੋ ਸਮਾਨ ਵੀ ਨਾ ਪਹੁੰਚਣ ਕਾਰਨ ਬਜ਼ਾਰਾਂ ਵਿੱਚ ਮੰਦੀ ਦਾ ਮਾਹੌਲ ਨਜਰ  ਆ ਰਿਹਾ ਹੈ। ਵਪਾਰ ਮੰਡਲ ਦੇ ਆਗੂ ਗੁਰਿੰਦਰ ਮੋਹਨ ਨੇ ਕਿਹਾ ਕਿ ਇੱਕ ਤਾਂ ਵਪਾਰ ਕਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਹੋਇਆ ਦੂਸਰਾ ਕੇਂਦਰ ਦੇ ਖੇਤੀ ਕਾਨੂੰਨ ਕਾਰਨ ਵਪਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੀਵਾਲੀ ਛੋਟੇ ਦੁਕਾਨਦਾਰਾਂ ਲਈ ਮੱਧਮ ਹੀ ਰਹੇਗੀ। ਆਰਥਿਕ ਤੰਗੀ ਦੇ ਕਾਰਨ ਲੋਕਾਂ ਵਿੱਚ ਕੋਈ ਉਤਸ਼ਾਹ ਨਜਰ ਨਹੀਂ ਆ ਰਿਹਾ। ਧਾਰਮਿਕ ਪੱਖ ਤੋਂ ਭਾਵੇਂ ਲੋਕ ਇਸ ਪਵਿੱਤਰ ਤਿਉਹਾਰ ਤੋਂ ਪਹਿਲਾ ਆਪਣੇ ਘਰਾਂ ਦੀ ਸਫਾਈ ਅਤੇ ਰੰਗ ਰੋਗਨ ਕਰਵਾਉਣ ਵਿੱਚ ਮਹਿਫੂਸ ਤਾਂ ਹਨ ਪਰ ਉਤਸ਼ਾਹ ਨਹੀਂ ਹੈ।  ਦੂਸਰੇ ਪਾਸੇ ਡੀ ਐਸ ਪੀ ਬਲਜਿੰਦਰ ਸਿੰਘ ਪੰਨੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਦੂਸ਼ਣ ਨੂੰ ਘਟਾਉਣ ਲਈ ਸਾਨੂੰ ਸਾਰਿਆ ਨੂੰ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਹਰਿਆਲੀ ਦੀਵਾਲੀ ਮਨਾਈ ਜਾਵੇ। ਉਨ੍ਹਾਂ ਕਿਹਾ ਕਿ ਇੱਕ ਰੁੱਖ ਅਨੇਕ ਸੁੱਖ ਦਾ ਨਾਅਰਾ ਦੇ ਕੇ ਸਾਨੂੰ ਬੂਟੇ ਦਾਨ ਵਿੱਚ ਵੀ ਵੰਡਣੇ ਚਾਹੀਦੇ ਹਨ। ਇਸ ਤਿਉਹਾਰ ਮੋਕੇ ਕਿਤਾਬਾਂ ਦੇ ਤੋਹਫੇ ਦੇ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ ਆਓ ਇਸ ਵਾਰ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ ਅੱਗੇ ਆਇਏ। 

LEAVE A REPLY

Please enter your comment!
Please enter your name here