ਮਾਨਸਾ 12 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਦੇ ਅਨੇਕਾਂ ਜ਼ਿਲ੍ਹਿਆਂ ਵਿੱਚ ਆਪਣੀ ਇਮਾਨਦਾਰੀ, ਨਿੱਡਰਤਾ, ਦਲੇਰੀ ਅਤੇ ਤਿਆਗ ਦੀ ਭਾਵਨਾ ਨਾਲ ਡਿਊਟੀ ਨਿਭਾਉਣ ਕਰਕੇ ਹਮੇਸ਼ਾ ਚਰਚਾ ਵਿਚ ਰਹੇ ਉੱਚ ਪੁਲੀਸ ਅਧਿਕਾਰੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਅੱਜ ਪੀਪੀਐਸਸੀ ਮੈਂਬਰ ਵੱਜੋਂ ਸੁੰਹ ਚੁੱਕ ਲਈ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੀ ਕਾਬਲੀਅਤ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦਾ ਮੈਂਬਰ ਲਿਆ ਸੀ। ਉਹ ਇਸ ਵੇਲੇ ਫਿਰੋਜ਼ਪੁਰ ਵਿਖੇ ਆਈ ਜੀ ਵੱਜੋਂ ਤਾਇਨਾਤ ਹਨ। 2004 ਵੈਚ ਦੇ ਆਈਪੀਐਸ ਅਧਿਕਾਰੀ ਸ੍ਰੀ ਮਾਨ ਇਸੇ ਸਾਲ ਹੀ ਪੁਲੀਸ ਵਿਭਾਗ ਦੀ ਉੱਚੀ-ਸੁੱਚੀ ਸੇਵਾ ਕਰਕੇ 31 ਅਗਸਤ ਨੂੰ ਸੇਵਾ ਮੁਕਤ ਹੋ ਰਹੇ ਹਨ। ਬਰਨਾਲਾ ਨੇੜੇ ਠੀਕਰੀਵਾਲਾ ਪਿੰਡ ਦੇ ਜੰਮਪਲ ਇਸ ਅਧਿਕਾਰੀ ਨੇ ਪੁਲੀਸ ਵਿਭਾਗ ਵਿਚ ਧੁੰਮਾਂ ਪਾਉਣ ਤੋਂ ਪਹਿਲਾਂ ਭਾਰਤੀ ਫੌਜ ਵਿੱਚ ਵੀ ਉੱਚ ਅਧਿਕਾਰੀ ਵਜੋਂ ਆਪਣਾ ਲੋਹਾ ਮਨਵਾਇਆ ਹੈ।
ਸੁੰਹ ਚੁੱਕਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।