*ਪੁਲਿਸ ਸਾਂਝ ਕੇਂਦਰ ਵੱਲੋਂ ਜਨਤਕ ਥਾਵਾਂ ਤੇ ਪੌਦੇ ਲਗਾਏ*

0
83

ਮਾਨਸਾ (ਬੁਢਲਾਡਾ), 12 ਜੁਲਾਈ :-   (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਕ ਪੁਲਿਸ ਸਾਂਝ ਕੇਂਦਰ ਸਿਟੀ ਥਾਣਾ ਵੱਲੋਂ ਵੱਖ-ਵੱਖ ਜਨਤਕ ਥਾਵਾਂ ਤੇ ਪੰਜ ਸੌ ਦੇ ਕਰੀਬ ਫਲਾਂ ਅਤੇ ਆਮ ਦਰਖਤ ਲਗਾਏ ਗਏ। ਇਸ ਮੌਕੇ ਡੀਐਸਪੀ ਮਨਜੀਤ ਸਿੰਘ ਔਲਖ,ਥਾਣਾ ਸਿਟੀ ਮੁਖੀ ਭਗਵੰਤ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਜਾਣਕਾਰੀ ਦਿੰਦੇ ਹੋਏ ਹੌਲਦਾਰ ਯਾਦਵਿੰਦਰ ਸਿੰਘ ਯਾਦੂ ਅਤੇ ਹੌਲਦਾਰ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਲਈ ਉਹਨਾਂ ਵੱਲੋਂ ਅੱਜ ਗੁਰੂ ਨਾਨਕ ਕਾਲਜ ਬੁਢਲਾਡਾ, ਸਰਕਾਰੀ ਸਕੈਂਡਰੀ ਸਕੂਲ ਲੜਕੇ, ਥਾਣਾ ਸਿਟੀ, ਵਾਟਰ ਵਰਕਸ ਬੁਢਲਾਡਾ ਵਿੱਚ 500  ਦਰਖਤ ਲਗਾਏ ਗਏ ਹਨ। ਉਹਨਾਂ ਨੂੰ ਪੰਜ ਦਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਵਾਤਾਵਰਨ ਦੀ ਸੰਭਾਲ ਲਈ ਹਰ ਇੱਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here