ਪੁਲਿਸ ਵੱਲੋ ਕਿਸੇ ਦੇ ਮੋਟਰਸਾਇਕਲ ਦਾ ਚਲਾਨ ਕੱਟਣ ਤੇ ਪੱਤਰਕਾਰਾਂ ਦੀ ਹੋਈ ਬਹਿਸ ਦੋਰਾਨ ਬਦਸਲੂਕੀ ਅਤੇ ਬਹੁਤ ਬਹਿਰਹਮੀ ਨਾਲ ਕੁੱਟਮਾਰ ਕੀਤੀ ਗਈ।

0
429

ਪੁਲਿਸ ਵੱਲੋ ਕਿਸੇ ਦੇ ਮੋਟਰਸਾਇਕਲ ਦਾ ਚਲਾਨ ਕੱਟਣ ਤੇ ਪੱਤਰਕਾਰਾਂ ਦੀ ਹੋਈ ਬਹਿਸ ਦੋਰਾਨ ਪੁਲਿਸ ਥਾਣਾ ਆਦਮਪੁਰ ਦੇ ਸਬ ਇੰਸਪੈਕਟਰ ਵੱਲੋਂ ਨਾਕੇ ਤੇ ਰਿਪੋਰਟਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਣਦੀਪ ਸਿੱਧੂ, ਅਜੀਤ ਅਖਬਾਰ ਦੇ ਪੱਤਰਕਾਰ ਹਰਪ੍ਰੀਤ ਸਿੰਘ, ਟ੍ਬਿਊਨ ਅਖਬਾਰ ਦੇ ਪੱਤਰਕਾਰ ਅਤਿੰਦਰ ਮਹਿਤਾ ਅਤੇ ਦੈਨਿਕ ਸਵੇਰਾ ਦੇ ਪੱਤਰਕਾਰਾਂ ਦੀ ਸ਼ਰੇਆਮ ਬਦਸਲੂਕੀ ਅਤੇ ਬਹੁਤ ਬਹਿਰਹਮੀ ਨਾਲ ਕੁੱਟਮਾਰ ਕੀਤੀ ਗਈ।

ਪੰਜਾਬ ਪੁਲਿਸ ਹੈਕੜਬਾਜ਼ ਤੇ ਹੰਕਾਰੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਪਹਿਲਵਾਨ ਨੇ ਅਜੀਤ ਅਖ਼ਬਾਰ ਦੇ ਪੱਤਰਕਾਰ ਹਰਪ੍ਰੀਤ ਸਿੰਘ ਦੀ ਪੱਗ ਉਤਾਰ ਦਿੱਤੀ ਤੇ ਵਾਲਾਂ ਤੋ ਫੜ ਕੇ ਖਿੱਚ ਧੂਹ ਕੀਤੀ ਗਈ ਤੇ ਸਿੱਖੀ ਦਾ ਸ਼ਰੇਆਮ ਮਜ਼ਾਕ ਉਡਾਇਆ ਗਿਆ।

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਸਮੂੰਹ ਅਹੁੱਦੇਦਾਰਾਂ ਵੱਲੋਂ ਲੋਕਤੰਤਰ ਦੇ ਚੋਥੇ ਥੰਮ ਤੇ ਕੀਤੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਦੀਂ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਕੋਲੋਂ ਪੱਤਰਕਾਰਾਂ ਉਪਰ ਹੋਏ ਇਸ ਹਮਲੇ ਦੀ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਾ ਹੈ।

ਪੰਜਬ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਇਸ ਘਟਨਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਤੇ ਇਸ ਪੁਲਿਸ ਵਾਲੇ ਖਿਲਾਫ਼ ਜਲਦੀ ਕਾਰਵਾਈ ਨਾ ਕੀਤੀ ਗਈ ਤਾ ਪੰਜਾਬ ਦਾ ਸਮੂੰਹ ਪੱਤਰਕਾਰ ਭਾਈਚਾਰਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ਼ ਤਿੱਖਾ ਸੰਘਰਸ ਕਰਨ ਲਈ ਮਜਬੂਰ ਹੋਵੇਗਾ।

NO COMMENTS