*ਪੁਲਿਸ ਵਲੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਗਰੀਨ ਵੈਲੀ,ਲਾਅ ਗੇਟ ਦੇ ਪੀਂਜੀਆ ਨਾਲ ਮੀਟਿੰਗ*

0
10

ਫਗਵਾੜਾ 16 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਮਾਨਯੋਗ ਸ੍ਰੀ ਗੋਰਵ ਤੂਰਾ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ , ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਸ੍ਰੀ ਭਾਰਤ ਭੂਸ਼ਨ ਪੀ.ਪੀ.ਐਸ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਹਰਦੀਪ ਸਿੰਘ 634/ਜੀ.ਆਰ.ਪੀ ਮੁੱਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਵੱਲੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਗਰੀਨ ਵੈਲੀ,ਲਾਅ ਗੇਟ, Paying Guests ਅਤੇ ਹੋਰ ਮਹੇੜੂ ਦੇ ਪੀਜੀਆ ਮੀਟਿੰਗ ਗਰੀਨ ਵੈਲੀ ਮਹੇੜੂ ਵਿਖੇ ਕੀਤੀ ਗਈ ਦੋਰਾਨੇ ਮੀਟਿੰਗ ਮਾਨਯੋਗ ਡੀ.ਸੀ ਸਾਹਿਬ ਕਪੂਰਥਲਾ ਦੇ ਪੱਤਰ ਨੰਬਰ 2217-2263 ਮਿਤੀ 23-10-2024 ਵਿਚ ਆਏ ਹੁਕਮਾ ਸਬੰਧੀ ਸਾਰੇ ਪੀਜੀਆ ਨੂੰ ਜਾਣੂ ਕਰਾਇਆ ਗਿਆ । ਪੀਜੀ ਮਾਲਕ ਰਹਿਣ ਵਾਲੇ ਸਾਰੇ ਸਟੂਡੈਟਾ ਦੇ ਸੀ.ਫਾਰਮ ਅਪਡੇਟ ਰੱਖਣਗੇ। ਪੀਜੀਆ ਵਿਚ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰਿਆ ਦਾ ਬੈਕਅੱਪ ਕਰੀਬ ਇਕ ਮਹੀਨੇ ਦਾ ਰੱਖਣਗੇ । ਸਾਰੇ ਪੀਜੀ ਮਾਲਕਾ ਨੂੰ ਸੂਚਿਤ ਕੀਤਾ ਗਿਆ ਕਿ ਉਹ ਸਮੇ-ਸਮੇ ਸਿਰ ਪੀਜੀ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆ ਨੂੰ ਚੈਕ ਕਰਨਗੇ ਤਾ ਜੋ ਕੋਈ ਸਟੂਡੈਂਟ ਜਾ ਅਣਅਧਿਕਾਰਤ ਹਥਿਆਰ/ਵਿਸਫੋਟਕ ਪਦਾਰਥ ਅਤੇ ਨਸ਼ਾ ਆਦਿ ਨਾ ਲਿਆ ਸਕਣ ਅਤੇ ਪੀਜੀ ਮਾਲਕ ਖੁਦ ਵੀ ਸਟੂਡੈਂਟ ਦੇ ਕਮਰਿਆ ਦੀ ਚੈਕਿੰਗ ਕਰਨਗੇ । ਜਿਹਨਾ ਸਟੂਡੈਟਾ ਦੇ ਵੀਜੇ ਖਤਮ ਹੋ ਚੁੱਕੇ ਹਨ (ਉਵਰ ਸਟੇਟ ਤੇ ਰਹਿ ਰਹੇ ਹਨ )ਉਹਨਾ ਦੀ ਜਾਣਕਾਰੀ ਤੁਰੰਤ ਪੁਲਿਸ ਚੌਕੀ ਮਹੇੜੂ ਨੂੰ ਭੇਜਣਗੇ । ਜੇਕਰ ਕੋਈ ਵਿਦੇਸ਼ੀ ਸਟੂਡੈਂਟ ਨਵਾ ਆਉਦਾ ਹੈ ਜਾ ਕੋਈ ਸਟੂਡੈਂਟ ਪੀਜੀ ਛੱਡ ਕੇ ਚਲਾ ਜਾਦਾ ਹੈ ਤਾ ਇਸ ਸਬੰਧੀ ਪੀਜੀ ਮਾਲਕ ਆਪਣਾ ਸੀ ਫਾਰਮ ਅਪਡੇਟ ਕਰਨਗੇ ਤੇ ਤੁਰੰਤ ਜਾਣਾਕਰੀ ਪੁਲਿਸ ਚੌਕੀ ਮਹੇੜੂ ਨੂੰ ਦੇਣਗੇ। ਸਾਰੇ ਪੀਜੀ ਮਾਲਕਾ ਕੋਲ ਸੀ.ਫਾਰਮ ਹੋਣੇ ਜਰੂਰੀ ਹਨ ਅਤੇ ਪੀਜੀਆ ਵਿਚ ਰਹਿਣ ਵਾਲੇ ਸਟੂਡੈਟ ਅਧਾਰ ਕਾਰਡ ਫੋਟੋ ਕਾਪੀ, ਪਾਸਪੋਰਟ ਦੀ ਕਾਪੀ , ਵੀਜਾ ਕਾਪੀ, LPU ਆਈ ਡੀ ਕਾਪੀ ਅਤੇ ਕੋਰਸ ਕਿੰਨੇ ਸਾਲ ਦਾ ਹੈ ਦਾ ਵੇਰਵਾ ਪੁਲਿਸ ਚੌਕੀ ਮਹੇੜੂ ਵਿਖੇ ਦਿਤਾ ਜਾਵੇ ਜਿਹਨਾ ਵੀ ਪੀਜੀ ਮਾਲਕ ਇਹ ਜਾਣਾਕਰੀ ਪੁਲਿਸ ਚੌਕੀ ਮਹੇੜੂ ਨਹੀ ਦੇਵੇਗਾ ਤਾ ਉਸ ਦੇ ਖਿਲਾਫ ਮਾਨਯੋਗ ਡੀ.ਸੀ ਸਾਹਿਬ ਕਪੂਰਥਲਾ ਜੀ ਦੇ ਹੁਕਮਾ ਦੀ ਉਲੰਘਣਾ ਕਰਦੇ ਹੋਏ ਮੁਕੱਦਮਾ ਦਰਜ ਕੀਤਾ ਜਾਵੇਗਾ

LEAVE A REPLY

Please enter your comment!
Please enter your name here