ਜਲੰਧਰ (ਸਾਰਾ ਯਹਾ) : ਜਲੰਧਰ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਕੋਰੋਨਾ ਪੌਜ਼ੇਟਿਵ ਆਏ ਹਨ। ਇਸ ਦੇ ਬਾਵਜੂਦ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੇਖਣ ਨੂੰ ਮਿਲ ਰਹੀ ਹੈ। ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਨਾ ਤਾਂ ਥਾਣੇ ਜਾ ਕੇ ਮੁਲਾਜ਼ਮਾਂ ਦਾ ਚੈੱਕਅਪ ਕੀਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਦੂਸਰੇ ਪਾਸੇ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਕਿਸੇ ਅਧਿਕਾਰੀ ਵੱਲੋਂ ਇਸ ਦੀ ਮੁਲਾਜ਼ਮਾਂ ਦੀ ਸੂਹ ਤੱਕ ਨਹੀਂ ਲਈ ਗਈ। ਸਾਰੇ ਪੁਲਿਸਕਰਮੀ ਆਪਣੇ ਥਾਣੇ ਦੇ ਬਾਹਰ ਬੈਠੇ ਦੇਖੇ ਗਏ। ਥਾਣਾ ਇੰਚਾਰਜ ਨੇ ਦੱਸਿਆ ਕਿ ਪੌਜ਼ੇਟਿਵ ਆਏ ਦੋਨੋਂ ਮੁਲਾਜ਼ਮ ਥਾਣਾ 4 ‘ਚ ਬਤੌਰ ਕੰਮਪਿਊਟਰ ਆਪਰੇਟਰ ਤੇ ਇੱਕ ਪੀਸੀਆਰ ‘ਚ ਤਾਇਨਾਤ ਐਸਐਸਆਈ ਹੈ।
ਅਜੇ ਤੱਕ ਸਿਹਤ ਵਿਭਾਗ ਵਲੋਂ ਥਾਣੇ ‘ਚ ਕੋਈ ਸੈਨੀਟਾਈਜ਼ੇਸ਼ਨ ਨਹੀਂ ਕਰਨ ਆਇਆ। ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ਾਂ ਦੀ ਜਾਣਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਉਹ ਇਸ ਮਾਮਲੇ ਨੂੰ ਦੇਖ ਰਹੇ ਹਨ।