ਸਰਦੂਲਗੜ੍ਹ, 19 ਅਪ੍ਰੈਲ (ਸਾਰਾ ਯਹਾ, ਬਲਜੀਤ ਪਾਲ) ਬਠਿੰਡਾ ਰੇਂਜ ਦੇ ਆਈ. ਜੀ. ਅਰੁਣ ਕੁਮਾਰ ਮਿੱਤਲ ਦੁਆਰਾ ਕਰਫ਼ਿਊ ਦੇ ਚੱਲਦਿਆਂ ਤਨਦੇਹੀ ਨਾਲ ਫਰਜ਼ ਅਦਾ ਕਰ ਰਹੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫ਼ਜ਼ਾਈ ਅਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਫੂਡ ਰਿਫਰੈਸ਼ਮੈਂਟ ਭੇਜੀ ਗਈ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਆਈ.ਜੀ. ਸਾਹਿਬ ਵੱਲੋਂ ਭੇਜੀ ਗਏ ਤਾਜਾ ਕੇਕ ਅਤੇ ਬਿਸਕੁਟ ਦੇ ਪੈਕਟ ਸਬ-ਡਵੀਜ਼ਨ ਦੇ ਅਧੀਨ ਵੱਖ-ਵੱਖ ਥਾਵਾਂ ਤੇ ਤਾਇਨਾਤ ਮੁਲਾਜ਼ਮਾਂ, ਗਸ਼ਤ ਪਾਰਟੀਆਂ, ਵੀ.ਪੀ.ਓਜ, ਦਾਣਾ ਮੰਡੀਆਂ ਵਿੱਚ ਤਾਇਨਾਤ ਫੋੋਰਸ, ਰਿਜ਼ਰਵ ਪੁਲਿਸ ਨੂੰ ਭੇਂਟ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਐੱਸ.ਪੀ. ਮਾਨਸਾ ਦੀਆਂ ਸਖਤ ਹਦਾਇਤਾਂ ਮੁਤਾਬਿਕ ਕੋਵਿਡ-19 ਨੂੰ ਫੈਲਣ ਤੋੋਂ ਰੋੋਕਣ ਲਈ ਲਗਾਏ ਗਏ ਕਰਫਿਊ ਦੌੌਰਾਨ ਡਿਊਟੀ ਕਰ ਰਹੇ ਪੁਲਿਸ ਦੇ ਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦੁੱਖ-ਤਕਲੀਫ਼ ਨਹੀੰ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਲਈ ਖਾਣ-ਪੀਣ ਦੇ ਢੁੱਕਵੇਂ ਪ੍ਰਬੰਧਾਂ ਲਈ ਅੱਗੇ ਤੋੋਂ ਵੀ ਯਤਨ ਜਾਰੀ ਰਹਿਣਗੇ। ਇਸ ਮੌਕੇ ਥਾਣਾ ਮੁਖੀ ਗੁਰਦੀਪ ਸਿੰਘ, ਥਾਣੇਦਾਰ ਸ਼ਿਵਜੀ ਰਾਮ, ਸਹਾਇਕ ਥਾਣੇਦਾਰ ਕੌਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਹੌਲਦਾਰ ਬਲਜੀਤ ਕੌਰ, ਸਿਪਾਹੀ ਗੁਰਬੀਰ ਕੌਰ ਆਦਿ ਹਾਜ਼ਰ ਸਨ।