ਮਾਨਸਾ 25,ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ) : ਜਿਲ੍ਹਾ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ IMA ਦਾ ਇੱਕ ਵਫਦ ਜਿਲ੍ਹੇ ਦੇ ਨਵ – ਨਿਯੁਕਤ ਜਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਪਾਰਿਕ ਜੀ ਨੂੰ ਮਿਲੇ। ਇਸ ਸਮੇਂ ਜਿਲ੍ਹੇ ਵਿਚ ਕਰੋਨਾ ਬਿਮਾਰੀ ਦਾ ਅਸਰ, ਕਰੋਨਾ ਟੈਸਟਿੰਗ ਅਤੇ ਕਰੋਨਾ ਵੈਕਸਿਨੇਸ਼ਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅੱਗੇ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਸਹੀ ਢੰਗ ਨਾਲ ਨੇਪਰੇ ਚਾੜਨ ਲਈ IMA ਦੇ ਡਾਕਟਰ ਸਹਿਬਾਨਾਂ ਵੱਲੋ ਪੂਰਾ ਸਹਿਯੋਗ ਦੇਣ ਦਾ ਯਕੀਨ ਦਵਾਇਆ ਗਿਆ। ਜਿਲ੍ਹੇ ਵਿੱਚ ਪੁਲਿਸ ਪ੍ਰਸ਼ਾਸ਼ਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਕੀਤੀ ਗਈ। SSP ਸਹਿਬ ਵੱਲੋ ਵੀ ਡਾਕਟਰਾਂ ਨੂੰ ਉਹਨਾਂ ਦੀ ਹਰ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਯਕੀਨ ਦਿੱਤਾ ਗਿਆ। ਇਸ ਸਮੇਂ ਵਫਦ ਵਿਚ ਸੱਕਤਰ ਡਾਕਟਰ ਸ਼ੇਰਜੰਗ ਸਿੰਘ ਸਿੱਧੂ, ਫਨਾਇਸ ਸੈਕਟਰੀ ਡਾਕਟਰ ਸੁਰੇਸ਼ ਸਿੰਗਲਾ , ਡਾਕਟਰ ਹਰਪਾਲ ਸਿੰਘ ਸਰਾਂ ਅਤੇ ਡਾਕਟਰ ਮਨੋਜ ਗੋਇਲ ਸ਼ਾਮਿਲ ਸਨ।