*ਪੁਲਿਸ ਪ੍ਰਸ਼ਾਸਨ ਆਮ ਲੋਕਾਂ ਨਾਲ ਚੰਗਾ ਵਤੀਰਾ ਅਤੇ ਸ਼ਰਾਰਤੀ ਅਨਸਰਾਂ ਤੇ ਸਖ਼ਤੀ ਵਰਤੇ*

0
30

ਮਾਨਸਾ 4ਮਈ   (ਸਾਰਾ ਯਹਾਂ/ਬੀਰਬਲ ਧਾਲੀਵਾਲ) : ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਲ ਤੇ ਚਲਦਿਆਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ।ਇਸੇ ਤਹਿਤ ਜ਼ਿਲ੍ਹਾ ਮਾਨਸਾ ਵਿੱਚ ਵੀ ਇਨ੍ਹਾਂ ਪਬੰਦੀਆ ਨੂੰ ਲਾਗੂ ਕੀਤਾ ਜਾ ਰਿਹਾ ਹੈ। ਪਰ ਮਾਨਸਾ ਸ਼ਹਿਰ ਦੇ ਕੁਝ ਗਲੀਆਂ ਮੁਹੱਲਿਆਂ ਵਿਚ ਹੁੰਦੇ ਵਿਆਹ ਸ਼ਾਦੀਆਂ ਵਿੱਚ ਲੋੜੋਂ ਵੱਧ ਇਕੱਠ ਕੀਤਾ ਜਾ ਰਿਹਾ ਹੈ।ਜੋ ਪ੍ਰਸ਼ਾਸਨ ਨਾਲ ਲੁਕਣ ਮੀਚੀ ਖੇਡਦੇ ਹੋਏ ਵਿਆਹਾਂ ਵਿੱਚ ਵੱਡੇ ਇਕੱਠ ਕਰ ਲੈਂਦੇ ਹਨ। ਜਿਸ ਵਿੱਚ ਉਨ੍ਹਾਂ ਦੇ ਦੂਰ ਦਰਾਡੇ ਦੇ ਰਿਸ਼ਤੇਦਾਰ ਅਤੇ ਨਜ਼ਦੀਕੀ ਮਹਿਮਾਨ ਹੁੰਦੇ ਹਨ। ਜੋ ਜੋ ਕਿਸੇ ਵੇਲੇ ਵੀ ਇਸੇ ਇਕੱਠ ਵਿੱਚ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ ।ਇਸ ਤਰ੍ਹਾਂ ਰੋਜ਼ਾਨਾ ਰਾਮਬਾਗ ਵਿਚ ਵੀ ਸਸਕਾਰ ਮੌਕੇ ਸੌ ਦੋ ਸੌ ਬੰਦਾ ਆਮ ਹੀ ਦੇਖਿਆ ਜਾਂਦਾ ਹੈ ।ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਮਾਨਸਾ ਨੂੰ ਮਾਨਸਾ ਦੇ ਸਾਰੇ ਸਤਾਈ ਵਾਰਡਾਂ ਲਈ ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਾਰੇ ਸਤਾਈ ਵਾਰਡਾਂ ਲਈ ਇੱਕ ਇੱਕ ਮੁਲਾਜ਼ਮ ਨਿੱਜਕੁੱਤ ਕੀਤਾ ਜਾਵੇ।ਜਿਸ ਪਾਸ ਬਾਗ਼ ਦੀ ਸਾਰੀ ਜਾਣਕਾਰੀ ਹੋਵੇ ਇਸ ਕਾਰਨ ਮੌਤ ਹੋਈ ਹੈ ਅਤੇ ਕਿੱਥੇ ਦਿਆ ਸ਼ਾਦੀ ਹੋ ਰਿਹਾ ਹੈ।ਮਾਨਸਾ ਚ ਅਜੇ ਵੀ ਲੋਕ ਪਾਬੰਦੀਆਂ ਦੀ ਪਾਲਣਾ ਨਾ ਕਰਦੇ ਹੋਏ ਭਾਰੀ ਇਕੱਠ ਕਰ ਰਹੇ ਹਨ।ਪੁਲਸ ਪ੍ਰਸ਼ਾਸਨ ਨੂੰ ਗਲੀ ਮੁਹਲਿਆ ਉਪਰ ਬਰੀਕੀ ਨਾਲ ਨਜ਼ਰ ਰੱਖਣੀ ਚਾਹੀਦੀ ਹੈ ।ਰਾਮਬਾਗ ਮਾਨਸਾ ਵਿੱਚ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠ ਹੁੰਦਾ ਹੈ ਉਥੇ ਪੁਲਸ ਮੁਲਾਜ਼ਮ ਨਿਯੁਕਤ ਕੀਤੇ ਜਾਣ।ਬਹੁਤ ਸਾਰੇ ਅਜਿਹੇ ਲੋਕ ਹਨ ਜੋ ਬਿਮਾਰੀ ਨੂੰ ਟਿੱਚ ਜਾਣਦੇ ਹੋਏ ਜਾਣ ਬੁੱਝ ਕੇ ਕਾਨੂੰਨ ਦੀ ਉਲੰਘਣਾ ਕਰਦੇ ਹਨ। ਜਿੱਥੇ ਪੁਲਿਸ ਮੁਲਾਜਮਾ ਨੂੰ ਆਮ ਲੋਕਾਂ ਨਾਲ ਵਧੀਆ ਵਤੀਰਾ ਰੱਖਣਾ ਚਾਹੀਦਾ ਹੈ ਸਰਾਰਤੀ ਲੋਕਾਂ ਖਿਲਾਫ ਸਖ਼ਤੀ ਕਰਨੀ ਚਾਹੀਦੀ ਹੈ ।

LEAVE A REPLY

Please enter your comment!
Please enter your name here