*ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਮਾਨਸਾ ਨੇ ਆਪਣੇ ਦਫਤਰ ਵਿੱਚ ਝੰਡਾਂ ਲਹਿਰਾਇਆ*

0
42

ਮਿਤੀ 26-01-2025 (ਸਾਰਾ ਯਹਾਂ/ਮੁੱਖ ਸੰਪਾਦਕ)

ਭਾਰਤ ਦੇ 76ਵੇਂ ਗਣਤੰਤਰਤਾ ਦਿਵਸ (26 ਜਨਵਰੀ) ਮੌਕੇ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਇਕਾਈ ਮਾਨਸਾ ਨੇ ਆਪਣੇ ਦਫਤਰ ਵਿੱਚ ਪੁਲਿਸ ਪੈਨਸ਼ਨਰ ਦਾ ਲਾਲ/ਨੀਲੇ ਰੰਗ ਵਾਲਾ ਝੰਡਾਂ ਲਹਿਰਾਇਆ ਗਿਆ। ਝੰਡੇ ਨੂੰ ਕਾਇਦੇ ਅਨੁਸਾਰ ਲਗਾਉਣ ਤੱਕ ਸਾਰੀ ਕਾਰਵਾਈ ਸੀ.ਡੀ.ਆਈ. ਰਹਿ ਚੁੱਕੇ ਸਾਬਕਾ ਇੰਸ ਕ੍ਰਿਸ਼ਨ ਕੁਮਾਰ ਵੱਲੋਂ ਬਾਖੁਬੀ ਨਿਭਾਈ ਗਈ। ਸੰਸਥਾਂ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਝੰਡੇ ਨੂੰ ਰੱਸੀ ਖਿੱਚ ਕੇ ਲਹਿਰਾਇਆ ਗਿਆ ਅਤੇ ਸਲੂਟ ਦੇ ਕੇ ਸਨਮਾਨ ਦਿੱਤਾ ਗਿਆ।
ਸੰਸਥਾਂ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਦੀ ਮਿਤੀ 11-01-2025 ਨੂੰ ਸਰਬਸੰਮਤੀ ਨਾਲ ਪਹਿਲਾ ਹੀ ਚੋਣ ਹੋ ਚੁੱਕੀ ਹੈ। ਸੰਸਥਾਂ ਦਾ ਕੰਮਕਾਜ ਨਿਰਵਿਘਨ ਚਲਾਉਣ ਲਈ ਪ੍ਰਧਾਨ ਵੱਲੋਂ 12 ਆਹੁਦੇਦਾਰਾਂ ਦੀ ਹੋਰ ਚੋਣ ਕਰਦੇ ਹੋਏ ਸੁਰਜੀਤ ਰਾਜ ਮਾਨਸਾ, ਗੁਰਤੇਜ ਸਿੰਘ ਪਿੱਪਲੀਆ, ਗੁਰਜੰਟ ਸਿੰਘ ਫੱਤਾਮਾਲੋਕਾ, ਹਰਜਿੰਦਰ ਸਿੰਘ ਭੀਖੀ, ਪਰਮਜੀਤ ਸਿੰਘ ਘੁੰਮਣ ਨੂੰ ਮੀਤ ਪ੍ਰਧਾਨ, ਪ੍ਰੀਤਮ ਸਿੰਘ ਬੁਢਲਾਡਾ ਨੂੰ ਸੈਕਟਰੀ, ਗੁਰਪਿਆਰ ਸਿੰਘ ਨੂੰ ਜੁਆਇੰਟ ਸੈਕਟਰੀ, ਜਰਨੈਲ ਸਿੰਘ ਨੂੰ ਪ੍ਰੈਸ ਸਕੱਤਰ, ਬਿੱਕਰ ਸਿੰਘ ਖਿਆਲਾ ਨੂੰ ਕੈਸ਼ੀਅਰ, ਰਾਮ ਸਿੰਘ ਅੱਕਾਂਵਾਲੀ ਨੂੰ ਕਾਨੂੰਨੀ ਸਲਾਹਕਾਰ, ਰਾਜਿੰਦਰ ਸਿੰਘ ਜਵਾਹਰਕੇ ਨੂੰ ਮੁੱਖ ਸਲਾਹਕਾਰ ਅਤੇ ਸੁਖਦੇਵ ਸਿੰਘ ਕੁੱਤੀਵਾਲ ਨੂੰ ਸਲਾਹਕਾਰ ਚੁਣਿਆ ਗਿਆ। ਸੰਸਥਾਂ ਦੇ ਹਾਜ਼ਰ ਮੈਂਬਰਾਨ ਵੱਲੋਂ ਇਸਦੀ ਤਾਇਦ ਕਰਦੇ ਹੋਏ ਸਹਿਮਤੀ ਦਿੱਤੀ ਗਈ।
ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਸਰਬਸੰਮਤੀ ਕਰਨ ਅਤੇ ਦੁਬਾਰਾ ਮੌਕਾਂ ਦੇਣ ਤੇ ਸਾਰੇ ਹੀ ਸਤਿਕਾਰਯੋਗ ਸਾਥੀਆ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਨਵੇਂ ਚੁਣੇ ਅਹੁਦੇਦਾਰਾਂ ਨੂੰ ਸੰਸਥਾਂ ਦੇ ਕੰਮਕਾਜ ਪਹਿਲ ਦੇ ਅਧਾਰ ਪਰ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ ਗਈ।

LEAVE A REPLY

Please enter your comment!
Please enter your name here