*ਪੁਲਿਸ ਪੈਨਸ਼ਨਰ ਐਸੋਸੀਏਸ਼ਨ ਮਾਨਸਾ ਵੱਲੋਂ ਪੈਨਸ਼ਨਰ ਦਫਤਰ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ*

0
18

ਮਿਤੀ 21-10-2024.

ਮਾਨਸਾ 21 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਦੇਸ਼ ਦੀਆ ਪੁਲਿਸ/ਫੋਰਸਾ ਦੇ ਸ਼ਹੀਦਾ ਦੀ ਯਾਦ ਨੂੰ ਤਾਜ਼ਾ ਕਰਦਿਆ ਅੱਜ ਪੈਨਸ਼ਨਰ ਦਫਤਰ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਦੱਸਿਆ ਕਿ ਦੇਸ਼ ਦੀ ਏਕਤਾ,ਅਖੰਡਤਾ ਤੇ ਅਮਨ-ਸ਼ਾਤੀ ਬਣਾਏ ਰੱਖਣ ਲਈ ਦੇਸ਼ ਦੀਆ ਪੁਲਿਸ/ਫੋਰਸਾ ਦੇ ਜਿਹਨਾਂ ਯੋਧਿਆਂ ਨੇ ਡਿਊਟੀ ਦੌਰਾਨ ਆਪਣੀਆ ਜਾਨਾਂ ਦੀ ਪ੍ਰਵਾਹ ਕੀਤੇ ਬਿਨਾ ਦੇਸ਼ ਵਿਰੋਧੀ ਤਾਕਤਾ ਨਾਲ ਲੋਹਾ ਲੈਂਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆ ਹਨ, ਅੱਜ ਪੂਰਾ ਦੇਸ਼ ਉਹਨਾਂ ਸੂਰਬੀਰ ਬਹਾਦਰਾ ਦੀਆ ਸ਼ਹਾਦਤਾ ਨੂੰ ਸਿਜਦਾ ਕਰ ਰਿਹਾ ਹੈ। ਇਸ ਲਈ ਸਾਡਾ ਫਰਜ ਬਣਦਾ ਹੈ ਕਿ ਅਸੀ ਵੀ ਸ਼ਹੀਦਾ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਕਰੀਏ।
ਸ਼ਹੀਦਾ ਦੀ ਯਾਦ ਵਿੱਚ ਸੰਸਥਾ ਵਿੱਚ ਹਾਜ਼ਰ 80 ਤੋਂ ਵੱਧ ਪੈਨਸ਼ਨਰਾ ਵੱਲੋਂ ਪਹਿਲਾ ਖੜੇ ਹੋ ਕੇ 2 ਮਿੰਟ ਦਾ ਮੋਨ ਧਾਰਿਆ ਗਿਆ। ਫਿਰ ਇਕੱਲੇ ਇਕੱਲੇ ਪੈਨਸ਼ਨਰ ਨੇ ਜਿਲਾ ਮਾਨਸਾ ਦੇ ਸ਼ਹੀਦਾ ਦੀ ਫੋਟੋ ‘ਤੇ ਫੁੱਲ ਭੇਂਟ ਕਰਕੇ ਸਲੂਟ ਦੇ ਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਨੇ ਬੋਲਦਿਆਂ ਦੱਸਿਆ ਕਿ ਸ਼ਹੀਦ, ਦੇਸ਼ ਦਾ ਸਰਮਾਇਆ ਹਨ। ਜਿਹਨਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਹਰ ਤਿੰਨ ਮਹੀਨਿਆਂ ਬਾਅਦ ਸ਼ਹੀਦ ਪੁਲਿਸ ਪਰਿਵਾਰਾ ਨਾਲ ਮੀਟਿੰਗ ਕੀਤੀ ਜਾਇਆ ਕਰੇ। ਉਹਨਾਂ ਦੇ ਕੰਮਕਾਜ ਅਤੇ ਦੁੱਖ ਤਕਲੀਫਾਂ ਨੂੰ ਪਹਿਲ ਦੇ ਆਧਾਰ ਤੇ ਸੁਣਿਆ ਜਾਵੇ ਅਤੇ ਉਹਨਾਂ ਦੀਆ ਯੋਗ ਮੰਗਾਂ ਦੀ ਪੂਰਤੀ ਕਰਕੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਮੁਹੱਈਆ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ।

LEAVE A REPLY

Please enter your comment!
Please enter your name here