ਮਾਨਸਾ, 04 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੁਲਿਸ ਪੈਨਸ਼ਨਰਜ ਦਫਤਰ ਵਿਖੇ ਜਿਲਾ ਇਕਾਈ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਵਿੱਚ 70 ਦੇ ਕਰੀਬ ਪੈਨਸ਼ਨਰਜ ਹਾਜ਼ਰ ਆਏ। ਸਟੇਜ ਸੈਕਟਰੀ ਦੀ ਡਿਊਟੀ ਸ਼੍ਰੀ ਅਮਰਜੀਤ ਸਿੰਘ ਭਾਈਰੂਪਾ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ।
ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਸਭਾ ਵਿੱਚ ਨਵੇੰ ਆਏ ਪੈਨਸ਼ਨਰ ਸ:ਥ: ਰਣਧੀਰ ਸਿੰਘ ਵਾਸੀ ਫਫੜੇ ਨੂੰ ਜੀ ਆਇਆ ਆਖਿਆ ਗਿਆ ਅਤੇ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਜੀ ਵੱਲੋਂ ਕੰਪਿਊਟ ਰਿਕਵਰੀ ਸਬੰਧੀ ਮਾਣਯੋਗ ਹਾਈਕੋਰਟ ਦੇ ਹੁਕਮ ਦੀ ਪਾਲਣਾ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹੋਏ ਪੱਤਰ ਅਤੇ ਅਗਲੀ ਤਾਰੀਖ 18-10-2024 ਪਈ ਹੋਣ ਬਾਰੇ ਦੱਸਿਆ ਗਿਆ। ਪੈਨਸ਼ਨਰ ਦੀ ਐਕਸੀਡੈਂਟ ਦੌਰਾਨ ਮੌਤ ਹੋਣ ਤੇ ਮੁਆਵਜਾ ਲੈਣ ਲਈ 3 ਸਾਲ ਦੀ ਇਨਕਮ ਟੈਕਸ ਰਿਟਰਨ ਭਰੀ ਹੋਣੀ ਚਾਹੀਦੀ ਹੈ, ਇਸ ਲਈ ਪੈਨਸ਼ਨਰਾਂ ਨੂੰ ਸਬੰਧਤ ਬੈਂਕ ਵਿੱਚੋ ਫਾਰਮ ਨੰ:16 ਲੈ ਕੇ ਹਰ ਸਾਲ ਰਿਟਰਨ ਭਰੀ ਜਾਇਆ ਕਰੇ। ਜੇਕਰ ਕਿਸੇ ਪੈਨਸ਼ਨਰ ਨੂੰ
ਸਬ-ਇੰਸਪੈਕਟਰ ਰੈਂਕ ਦੀ ਸਨਿਉਰਿਟੀ ਸਬੰਧੀ ਕੋਈ ਇਤਰਾਜ ਹੈ ਤਾਂ ਉਹ
ਜਿਲਾ ਪੁਲਿਸ ਦਫਤਰ ਮਾਨਸਾ ਵਿਖੇ ਅੱਜ ਹੀ ਜਾ ਕੇ ਚਾਰਾਜੋਈ ਕਰ ਸਕਦੇ ਹਨ। ਸਭਾ ਵਿੱਚ ਮੈਂਬਰਾ ਵੱਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੈਨਸ਼ਨਰ ਐਸੋਸੀਏਸ਼ਨ ਦਾ ਸੋਸ਼ਲ ਮੀਡੀਆ ਅਕਾਊਂਟ ਹੋਣਾ ਚਾਹੀਦਾ ਹੈ ਤਾਂ ਜੋ ਡਿਊਟੀ ਕਰ ਰਹੇ ਮੁਲਾਜ਼ਮ ਸਾਥੀਆ ਬਾਰੇ ਕੋਈ ਖਬਰ ਨਸ਼ਰ ਹੁੰਦੀ ਹੈ ਤਾਂ ਉਸਦੇ ਅਸਲ ਤੱਥਾਂ ਦੀ ਜਾਣਕਾਰੀ ਸਬੰਧੀ ਸਪੱਸ਼ਟੀਕਰਨ ਦਿੱਤਾ ਜਾ ਸਕੇ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਪੈਡਿੰਗ ਡੀ.ਏ. ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤੇ ਵਿੱਚ ਵਾਧਾ ਕਰਨ, ਪੈਨਸ਼ਨਰਾ ਨੂੰ 13ਵੀ. ਤਨਖਾਹ ਲਾਗੂ ਕਰਨ ਆਦਿ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਸਾਬਕਾ ਇੰਸ ਬੂਟਾ ਸਿੰਘ, ਚੰਨਣ ਸਿੰਘ, ਰਾਜਿੰਦਰ ਸਿੰਘ ਜੁਵਾਹਰਕੇ, ਸੁਰਜੀਤ ਰਾਜ, ਫਲੇਲ ਸਿੰਘ, ਅਮਰਜੀਤ ਸਿੰਘ ਭਾਈਰੂਪਾ, ਦਰਸ਼ਨ ਕੁਮਾਰ ਗੇਹਲੇ ਆਦਿ ਵੱਲੋਂ ਪੈਨਸ਼ਨਰਜ ਦੇ ਵੈਲਫੇਅਰ ਨਾਲ ਸਬੰਧਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।