*ਪੁਲਿਸ ਪੈਨਸ਼ਨਰਜ ਜਿਲਾ ਮਾਨਸਾ ਨੇ ਬੀਤੇ ਮਾਂਹ ਜੁਲਾਈ ਦੌਰਾਨ ਕੀਤੇ ਕੰਮਕਾਜਾਂ ਸਬੰਧੀ ਕੀਤੀ ਮੀਟਿੰਗ*

0
118

ਮਿਤੀ 04-08-2024.(ਸਾਰਾ ਯਹਾਂ/ਮੁੱਖ ਸੰਪਾਦਕ) ਨੂੰ ਪੁਲਿਸ ਪੈਨਸ਼ਨਰਜ ਦਫਤਰ ਵਿਖੇ ਜਿਲਾ ਇਕਾਈ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਬੀਤੇ ਦਿਨੀਂ ਸਵਰਗਵਾਸ ਹੋਏ ਸ:ਥ: ਜਰਨੈਲ ਸਿੰਘ ਬਹਿਣੀਵਾਲ ਦੀ ਬੇ-ਵਕਤੀ ਮੌਤ ਸਬੰਧੀ ਦੁੱਖ ਪ੍ਰਗਟ ਕੀਤਾ ਗਿਆ ਅਤੇ ਹਾਜਰੀਨ ਵੱਲੋਂ ਖੜੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇੰਟ ਕੀਤੀ ਗਈ।


ਇਸ ਤੋਂ ਬਾਅਦ ਸਭਾ ਵਿੱਚ ਨਵੇੰ ਆਏ 3 ਪੈਨਸ਼ਨਰਾਂ ਇੰਸ: ਕੁਲਦੀਪ ਸਿੰਘ ਮਾਨਸਾ, SI ਸੁਰੇਸ਼ ਕੁਮਾਰ ਮਾਨਸਾ ਅਤੇ ASI ਜਸਵੀਰ ਸਿੰਘ ਮਾਨਸਾ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਖੁਸ਼ਹਾਲ ਤੇ ਤੰਦਰੁਸਤ ਜੀਵਨ ਜਿਊਣ ਲਈ ਸੁਭ-ਕਾਮਨਾਵਾਂ ਦਿੱਤੀਆ ਗਈਆ।
ਮੀਟਿੰਗ ਦੌਰਾਨ ਸਾਬਕਾ ਇੰਸ: ਚੰਨਣ ਸਿੰਘ ਨੇ ਇੰਸਪੈਕਟਰ ਰੈਂਕ ਦੀ ਸਨਿਉਰਿਟੀ ਸਬੰਧੀ ਜਿਲਾ ਪੁਲਿਸ ਦਫਤਰ ਮਾਨਸਾ ਵੱਲੋਂ ਜਾਰੀ ਹੋਏ ਪੱਤਰ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਸਾਬਕਾ ਇੰਸ: ਬੂਟਾ ਸਿੰਘ ਨੇ ਪੈਨਸ਼ਨਰਜ ਦਫਤਰ ਦੀ ਬਿਲਡਿੰਗ ਦੇ ਹੋਏ ਕੰਮਕਾਜ ਸਬੰਧੀ ਦੱਸਿਆ। ਇਸ ਤੋਂ ਇਲਾਵਾ ਸਾਬਕਾ ਇੰਸ ਗੁਰਸੇਵਕ ਸਿੰਘ, ਸਾਬਕਾ ਸ:ਥ:ਬੰਤ ਸਿੰਘ ਫੂਲਪੁਰੀ, ਸਾਬਕਾ ਸ:ਥ: ਗੁਰਨਾਮ ਸਿੰਘ, ਸਾਬਕਾ ਸ:ਥ: ਸੁਰਿੰਦਰ ਸਿੰਘ ਨੇ ਪੈਨਸ਼ਨਰਜ ਨਾਲ ਸਬੰਧਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਸਾਬਕਾ ਥਾਣੇਦਾਰ ਰਾਮ ਸਿੰਘ ਅੱਕਾਂਵਾਲੀ ਸਕੱਤਰ ਇਕਾਈ ਮਾਨਸਾ ਨੇ ਪੈਨਸ਼ਨਰਾਂ ਦੇ ਵੈਲਫੇਅਰ (ਸਨਿਉਰਿਟੀ, ਕੰਪਿਊਟ ਪੈਨਸ਼ਨ, ਪੈਡਿੰਗ ਏਰੀਅਰ ਆਦਿ) ਬਾਰੇ ਜੋ ਰਿੱਟ ਪਟੀਸ਼ਨਾਂ ਮਾਨਯੋਗ ਹਾਈਕੋਰਟ ਵਿਖੇ ਵਿਚਾਰ ਅਧੀਨ ਜਾਂ ਫੈਸਲੇ ਆ ਚੁੱਕੇ ਹਨ, ਬਾਰੇ ਵਿਸਥਾਰ-ਪੂਰਵਕ ਚਾਨਣਾ ਪਾਇਆ ਅਤੇ ਮੌਸੂਲ ਹੋਏ ਪੱਤਰ ਪੜ੍ਹ ਕੇ ਸੁਣਾਏ ਗਏ।
ਮੀਟਿੰਗ ਦੌਰਾਨ ਪ੍ਰਧਾਨ ਜੀ ਵੱਲੋਂ ਸਾਰੇ ਪੈਨਸ਼ਨਰਜ ਨੂੰ ਦੱਸਿਆ ਗਿਆ ਕਿ 3 ਪੈਡਿੰਗ ਮ੍ਰਿਤਕ ਕੇਸਾ (ਨਛੱਤਰ ਸਿੰਘ ਤਾਮਕੋਟ, ਨਛੱਤਰ ਸਿੰਘ ਖਿਆਲਾਂ, ਲਾਲਇੰਦਰ ਸਿੰਘ ਬੰਗੀ) ਦੀ ਪੈਰਵੀ ਕਰਕੇ ਅੰਤਿਮ ਅਰਦਾਸ ਦੀ ਵਿੱਤੀ ਸਹਾਇਤਾ ਮੰਨਜੂਰ ਕਰਵਾਈ ਗਈ ਹੈ। ਪਿਛਲੀ ਮੀਟਿੰਗ ਵਿੱਚ ਸਾਬਕਾ ਸ:ਥ: ਬਲਵੰਤ ਸਿੰਘ ਭੀਖੀ ਨੂੰ ਇਕਾਈ ਮਾਨਸਾ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਸੀ ਜਿਸਨੂੰ ਹੁਣ ਪੰਜਾਬ ਸਟੇਟ ਬਾਡੀ ਦਾ ਮੁੱਖ ਬੁਲਾਰਾ ਚੁਣੇ ਜਾਣ ਤੇ ਵਧਾਈ ਦਿੱਤੀ ਗਈ।

ਮੀਟਿੰਗ ਦੌਰਾਨ ਮਾਨਯੋਗ ਪੰਜਾਬ ਸਰਕਾਰ ਨੂੰ ਪੈਡਿੰਗ ਡੀ.ਏ. ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤਾ 2000/-ਰੁਪਏ ਕਰਨ ਆਦਿ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ। ਸਾਂਝੇ ਫਰੰਟ ਪੰਜਾਬ ਵੱਲੋਂ ਪੈਨਸ਼ਨਰਜ ਅਤੇ ਮੁਲਾਜ਼ਮ ਮੰਗਾਂ ਸਬੰਧੀ ਕੱਲ ਤੋਂ ਦਿੱਤੇ ਜਾ ਰਹੇ ਧਰਨਿਆ/ਰੋਸ ਮੁਜਾਹਰਿਆ ਵਿੱਚ ਹਾਜ਼ਰੀਨ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਅਖੀਰ ਵਿੱਚ ਜਨਰਲ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਅਤੇ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਵੱਲੋਂ ਅੱਜ ਦੀ ਮੀਟਿੰਗ ਵਿੱਚ 80 ਤੋਂ ਵੱਧ ਹਾਜ਼ਰ ਆਏ ਸਾਰੇ ਹੀ ਸਤਿਕਾਰਯੋਗ ਅਹੁਦੇਦਾਰਾਂ ਅਤੇ ਮੈਬਰਾਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਸਟੇਜੀ ਕਾਰਵਾਈ ਸ਼੍ਰੀ ਬਲਵੰਤ ਸਿੰਘ ਭੀਖੀ ਵੱਲੋਂ ਬਾਖੂਬੀ ਨਿਭਾਈ ਗਈ।

LEAVE A REPLY

Please enter your comment!
Please enter your name here