*ਪੁਲਿਸ ਪੈਨਸ਼ਨਰਜ ਜਿਲਾ ਇਕਾਈ ਮਾਨਸਾ ਨੇ ਮਹੀਨਾਵਾਰ ਮੀਟਿੰਗ ਕਰਕੇ ਕੀਤੀ ਵਿਚਾਰ ਚਰਚਾ*

0
63

ਮਾਨਸਾ ਮਈ 04(ਸਾਰਾ ਯਹਾਂ/ਮੁੱਖ ਸੰਪਾਦਕ)ਨੂੰ ਪੁਲਿਸ ਪੈਨਸ਼ਨਰਜ ਦਫਤਰ ਵਿਖੇ ਜਿਲਾ ਇਕਾਈ ਮਾਨਸਾ ਦੀ ਮਾਹਵਾਰੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਰਿਟਾਇਰਡ ਇੰਸ: ਗੁਰਚਰਨ ਸਿੰਘ ਮੰਦਰਾਂ,ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਪਿਛਲੇ ਮਾਂਹ ਸਵਰਗਵਾਸ ਹੋਏ 5 ਪੈਨਸ਼ਨਰਾਂ (ਥਾਣੇ: ਨਛੱਤਰ ਸਿੰਘ ਤਾਮਕੋਟ, ਸ:ਥ: ਰਾਜਿੰਦਰਪਾਲ ਸਿੰਘ ਮਾਨਸਾ, ਸ:ਥ:ਲਾਲਇੰਦਰ ਸਿੰਘ ਰੱਘੂਬੰਗੀ, ਸ:ਥ: ਸੁਖਦੇਵ ਸਿੰਘ ਬਠਿੰਡਾ, ਹੌਲ: ਨਛੱਤਰ ਸਿੰਘ ਖਿਆਲਾ) ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇੰਟ ਕੀਤੀ ਗਈ।
ਇਸ ਤੋਂ ਬਾਅਦ ਸਭਾ ਵਿੱਚ ਨਵੇੰ ਆਏ 5 ਪੈਨਸ਼ਨਰਾਂ DSP. ਜੋਗੇਸ਼ਵਰ ਪ੍ਰਸ਼ਾਦ, ਇੰਸ: ਰਾਜ ਸਿੰਘ ਮਾੜੀਵਾਲੇ, SI ਬਲਜੀਤ ਸਿੰਘ ਮਾਨਸਾ, ASI ਜਸਵੀਰ ਸਿੰਘ ਖੁਡਾਲ ਕਲਾ, ASI ਦਿਲਬਾਗ ਸਿੰਘ ਬੁਢਲਾਡਾ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਖੁਸ਼ਹਾਲ ਤੇ ਤੰਦਰੁਸਤ ਜੀਵਨ ਜਿਊਣ ਲਈ ਸੁਭ-ਕਾਮਨਾਵਾਂ ਦਿੱਤੀਆ ਗਈਆ।
ਮੀਟਿੰਗ ਦੀ ਕਾਰਵਾਈ ਸੁਰੂ ਕਰਦੇ ਹੋਏ ਰਿਟਾ: ਥਾਣੇਦਾਰ ਰਾਮ ਸਿੰਘ ਅੱਕਾਂਵਾਲੀ, ਸਕੱਤਰ ਇਕਾਈ ਮਾਨਸਾ ਨੇ ਪੈਨਸ਼ਨਰਾਂ ਦੇ ਵੈਲਫੇਅਰ ਬਾਰੇ ਜੋ ਰਿੱਟ ਪਟੀਸ਼ਨਾਂ ਮਾਨਯੋਗ ਹਾਈਕੋਰਟ ਵਿਖੇ ਵਿਚਾਰ ਅਧੀਨ ਹਨ ਅਤੇ ਮੁਲਾਜ਼ਮਾਂ ਦੀ ਕੰਪਿਊਟ ਪੈਨਸ਼ਨ ਕੱਟਣ ਬਾਰੇ ਵਿਸਥਾਰ-ਪੂਰਵਕ ਚਾਨਣਾ ਪਾਇਆ। ਪੱਤਰ ਵਿਵਹਾਰ ਪੜ੍ਹ ਕੇ ਸੁਣਾਏ ਗਏ। ਸ: ਚੈਚਲ ਸਿੰਘ ਐਸ.ਪੀ. ਰਿਟਾਇਰਡ ਦੀ ਬਰਸੀ ਮਨਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਦੌਰਾਨ ਪ੍ਰਧਾਨ ਜੀ ਵੱਲੋਂ ਸਾਰੇ ਪੈਨਸ਼ਨਰਜ ਨੂੰ ਦੱਸਿਆ ਗਿਆ ਕਿ ਪਿਛਲੇ ਦਿਨੀਂ ਪੰਜਾਬ ਸਟੇਟ ਬਾਡੀ ਦੇ ਪ੍ਰਧਾਨ ਅਤੇ ਕਮੇਟੀ ਦੀ ਚੋਣ ਹੋਈ ਹੈ, ਜਿਸ ਵਿੱਚ ਜਿਲਾ ਮਾਨਸਾ ਵੱਲੋਂ ਸ:ਥ: ਬੰਤ ਸਿੰਘ ਫੂਲਪੁਰੀ ਨੂੰ ਸਟੇਟ ਬਾਡੀ ਵਿੱਚ ਮੀਤ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਤੀ ਗਈ। ਮੀਟਿੰਗ ਦੌਰਾਨ ਜਿਹਨਾਂ ਪੈਨਸ਼ਨਰਜ ਨੇ ਆਪਣੀਆ ਦੁੱਖ-ਤਕਲੀਫਾਂ ਜਾਂ ਪੈਡਿੰਗ ਕੰਮਕਾਜਾਂ ਸਬੰਧੀ ਮਸਲੇ ਦੱਸੇ ਹਨ, ਉਹਨਾਂ ਨੂੰ ਜਲਦੀ ਤੋੰ ਜਲਦੀ ਹੱਲ ਕਰਾਉਣ ਲਈ ਛੇਤੀ ਹੀ ਸਟੇਟ ਬਾਡੀ ਪ੍ਰਧਾਨ ਜੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਜਿਹਨਾਂ ਪੈਨਸ਼ਨਰਜ ਨੂੰ ਪੈਂਨਸ਼ਨ ਹੋਏ ਦੋ ਸਾਲ ਦਾ ਸਮਾਂ ਹੋ ਚੁੱਕਾ ਹੈ, ਉਹਨਾਂ ਨੂੰ LTC ਫਾਰਮ ਭਰਨ ਸਬੰਧੀ ਸਮਝਾਇਆ ਗਿਆ ਅਤੇ ਜਿਲਾ ਪੱਧਰ ਤੇ ਜੇਕਰ ਕਿਸੇ ਪੈਨਸ਼ਨਰ ਦਾ ਕੋਈ ਮੈਡੀਕਲ ਬਿੱਲ ਆਦਿ ਪੈਡਿੰਗ ਹੈ,ਬਾਰੇ ਪੁੱਛਿਆ ਗਿਆ ਤਾਂ ਜੋ ਪੈਰਵੀ ਕਰਕੇ ਪਾਸ ਕਰਵਾਇਆ ਜਾ ਸਕੇ।
ਮੀਟਿੰਗ ਦੌਰਾਨ ਮਾਨਯੋਗ ਪੰਜਾਬ ਸਰਕਾਰ ਨੂੰ ਪੈਡਿੰਗ DA ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤਾ 2000/-ਰੁਪਏ ਦੇਣ ਆਦਿ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ। ਇਸ ਤੋੰ ਇਲਾਵਾ ਪੁਲਿਸ ਪੈਨਸ਼ਨਰਜ ਨੂੰ ਕਾਰ-ਸਰਕਾਰ ਜਾਂ ਮਾਨਯੋਗ ਅਦਾਲਤਾਂ ਵਿੱਚ ਪੇਸ਼ੀਆ ਤੇ ਜਾਣ/ਆਉਣ ਸਮੇਂ ਫਰੀ ਬੱਸ ਸਫਰ ਦੀ ਸੁਵਿਧਾ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ।
ਅਖੀਰ ਵਿੱਚ ਜਨਰਲ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਅਤੇ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਸਤਿਕਾਰਯੋਗ ਅਹੁਦੇਦਾਰਾਂ ਅਤੇ ਮੈਬਰਾਂ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਫੋਟੋਗ੍ਰਾਫੀ ਦੀ ਕਾਰਵਾਈ ASI ਗੁਰਪਿਆਰ ਸਿੰਘ ਵੱਲੋਂ ਬਾਖੁਬੀ ਨਿਭਾਈ ਗਈ।

LEAVE A REPLY

Please enter your comment!
Please enter your name here