
ਬੁਢਲਾਡਾ 6 ਅਕਤੂਬਰ (ਸਾਰਾ ਯਹਾ/ਅਮਨ ਮਹਿਤਾ): ਸਦਰ ਪੁਲਿਸ ਵੱਲੋਂ ਵਾਤਾਵਰਨ ਦੀ ਸ਼ੁੱਧੀ ਲਈ ਥਾਣੇ ਅਧੀਨ ਆਉਣ ਵਾਲੇ ਰਾਸਤਿਆਂ, ਜਨਤਕ ਥਾਵਾਂ ਤੇ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਪਰਮਿੰਦਰ ਕੋਰ ਨੇ ਦੱਸਿਆ ਕਿ 500 ਦੇ ਕਰੀਬ ਛਾਂਦਾਰ, ਨਿੰਮ, ਸਫੈਦੇ ਆਦਿ ਲਾਉਣ ਦਾ ਟੀਚਾ ਹੈ। ਅੱਜ਼ ਪਿੰਡ ਦੋਦੜਾ ਵਿਖੇ ਗ੍ਰਾਮ ਪੰਚਾਇਤ ਅਤੇ ਕਲੱਬ ਦੇ ਸਹਿਯੋਗ ਸਦਕਾ ਜਨਤਕ ਥਾਵਾਂ ਤੇ ਨਿੰਮ ਦੇ ਪੋਦੇ ਲਾਏ ਗਏ। ਇਸ ਮੋਕੇ ਤੇ ਐਡੀਸ਼ਨਲ ਐਸ ਐਚ ਓ ਜ਼ਸਪਾਲ ਸਿੰਘ ਸਮਾਓ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਹਾਜ਼ਰ ਸਨ ।
