ਬੁਢਲਾਡਾ 25, ਮਈ(ਅਮਨ ਮਹਿਤਾ): ਪੂਰੀ ਦੁਨੀਆਂ *ਚ ਅੱਜ ਈਦ ਦਾ ਤਿਉਹਾਰ ਮਨਾਇਆ ਜ਼ਾ ਰਿਹਾ ਹੈ ਹਾਲਾਕਿ ਕਰੋਨਾ ਵਾਇਰਸ ਦਾ ਅਸਰ ਇਸ ਤਿਉਹਾਰ ਤੇ ਵੀ ਨਜਰ ਦਿੱਤਾ. ਇਸਦੇ ਮੱਦੇਨਜਰ ਮਸੀਤਾ *ਚ ਜਿਆਦਾ ਭੀੜ ਇੱਕਠੀ ਨਹੀਂ ਹੋਣ ਦਿੱਤੀ ਗਈ ਅਤੇ ਕੁਝ ਹੀ ਲੋਕਾਂ ਨੂੰ ਸੱਦ ਕੇ ਈਦ ਦੀ ਨਵਾਜ ਅਦਾ ਕਰਵਾਈ ਗਈ. ਬੁਢਲਾਡਾ ਦੀ ਮਸਜਿਦ ਵਿੱਚ ਇਕਾਤਵਾਸ ਵਿੱਚ ਰਹਿ ਰਹੇ ਜਮਾਤੀਆਂ ਵੱਲੋਂ ਆਪਸ ਵਿੱਚ ਦਾਇਰਾ ਬਣਾ ਕੇ ਖੁਦ ਨੂੰ ਸੈਨੇਟਾਇਜ਼ ਕਰਕੇ ਨਮਾਜ ਅਦਾ ਕੀਤੀ ਗਈ. ਇਸ ਦੌਰਾਨ ਮਸਜਿਦ ਦੇ ਮੋਲਵੀ ਨੇ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਸੁਨੇਹਾ ਦਿੱਤਾ. ਇਸ ਮੌਕੇ ਤੇ ਈਦ ਦੇ ਤਿਉਹਾਰ ਦੀਆਂ ਖੁਸ਼ੀਆ ਸਾਝੀਆਂ ਕਰਦਿਆਂ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਜਿਲ੍ਹੇ ਦੇ ਲੋਕਾਂ ਨੂੰ ਜਿੱਥੇ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਕਾਦਰ ਤਾਂ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਬਸ ਉਹਦੀ ਕੁਦਰਤ ਨਜ਼ਰ ਆਉਦੀ ਹੈ, ਜਿਹਦੀ ਵਿਸ਼ਾਲਤਾ ਨੂੰ ਦੇਖ ਕੇ ਕੋਈ ਦਾਨੀ ਸੱਜਣ ਖ਼ੁਸ਼ੀ ਵਿੱਚ ਖੀਵਾ ਹੋ ਹੋ ਖਿੜ ਜਾਂਦਾ ਹੈ ਤੇ ਸਭ ਨੂੰ ਖੇੜਾ ਵੰਡਦਾ ਹੈ. ਉਨ੍ਹਾਂ ਕਿਹਾ ਕਿ ਕੋਈ ਹਿੰਦੂ, ਕੋਈ ਯਹੂਦੀ ਹੈ, ਕੋਈ ਇਸਾਈ, ਕੋਈ ਬੋਧੀ ਹੈ, ਕੋਈ ਜੈਨੀ, ਕੋਈ ਮੁਸਲਿਮ ਤੇ ਕੋਈ ਸਿੱਖ ਹੈ, ਇੱਥੇ ਹੀ ਬਸ ਕਿੱਥੇ. ਉਸ ਖ਼ਾਲਕ ਦੀ ਇਸ ਖ਼ਲਕਤ ਵਿੱਚ, ਸਾਡੇ ਲਈ, ਕੋਈ ਉਚਾਂ ਹੈ ਕੋਈ ਨੀਵਾਂ ਹੈ. ਅਸੀਂ ਭੁੱਲ ਬੈਠ ਹਾਂ ਕਿ ਬੰਦਾ ਤਾਂ ਇੱਕ ਹੀ ਹੈ. ਅਸੀਂ ਇਸ ਸਭ ਕਾਸੇ ਦੇ ਕਰਤੇ ਨੂੰ ਵੀ ਵੰਡ ਲਿਆ ਹੈ. ਕੋਈ ਉਹਨੂੰ ਗੌਡ ਕਹਿੰਦਾ ਹੈ, ਕੋਈ ਰੱਬ, ਕੋਈ ਅੱਲਾ, ਕੋਈ ਈਸ਼ਵਰ ਤੇ ਕੋਈ ਵਾਹਿਗੁਰੂ. ਗੱਲ ਇਕ ਹੀ ਹੈ. ਇਸ ਤਿਉਹਾਰ ਦੇ ਮੋਕੇ ਤੇ ਅੱਜ ਮਸਜਿਦ ਦੇ ਬਾਹਰ ਗੇਟ ਤੇ ਡੀ ਐਸ ਪੀ ਬੁਢਲਾਡਾ ਜ਼ਸਪਿੰਦਰ ਸਿੰਘ ਗਿੱਲ ਨੇ ਐਸ ਐਸ ਪੀ ਮਾਨਸਾ ਵੱਲੋਂ ਭੇਜੇ ਗਏ ਫਲਾ ਦੇ ਉਪਹਾਰ ਮੁਸਲਿਮ ਭਾਈਚਾਰੇ ਭੇਟ ਕਰਦਿਆਂ ਈਦ ਦੀ ਮੁਬਾਰਕਬਾਦ ਦਿੱਤੀ. ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡਾ. ਰਣਜੀਤ ਰਾਏ, ਐਸ ਐਚ ਓ ਸਿਟੀ ਬੁਢਲਾਡਾ ਇੰਸਪੈਕਟਰ ਗੁਰਦੀਪ ਸਿੰਘ ਹਾਜ਼ਰ ਸਨ. ਉਨ੍ਹਾਂ ਨੇ ਵੀ ਈਦ ਦੀ ਮੁਬਾਰਕਬਾਦ ਦਿੱਤੀ. ਇਸ ਮੋਕੇ ਤੇ ਸਮੁੱਚੇ ਵਿਸ਼ਵ ਦੀ ਸਿਹਤਯਾਬੀ ਦੀ ਦੁਆ ਕੀਤੀ ਗਈ ਉਨ੍ਹਾਂ ਕਿਹਾ ਕਿ ਬਿਮਾਰੀ ਦਾ ਕੋਈ ਧਰਮ ਨਹੀਂ ਹੁੰਦਾ.