ਸਰਦੂਲਗੜ੍ਹ, 19 ਅਪ੍ਰੈਲ ((ਸਾਰਾ ਯਹਾ, ਬਲਜੀਤ ਪਾਲ)) ਕਰਫ਼ਿਊ ਦੇ ਚੱਲਦਿਆਂ ਆਮ ਲੋਕ ਆਪਣੇ ਖਾਸ ਯਾਦਗਾਰ ਦਿਨਾਂ ਦੀ ਖੁਸ਼ੀ ਸਾਂਝੀ ਕਰਨ ਤੋਂ ਵਾਂਝੇ ਰਹਿ ਰਹੇ ਹਨ। ਇਸੇ ਤਰ੍ਹਾਂ ਆਪਣੇ ਪੁੱਤਰ ਦੇ ਜਨਮ ਦਿਨ ਨੂੰ ਮਨਾਉਣ ਤੋਂ ਅਸਮਰੱਥ ਵਾਰਡ ਨੰਬਰ 5 ਵਾਸੀ ਜਗਤਾਰ ਸਿੰਘ ਦੇ ਘਰ ਸਥਾਨਕ ਪੁੁਲਿਸ ਖੁਸ਼ੀ ਸਾਂਝੀ ਕਰਨ ਪੁੱਜੀ। ਉਪ ਕਪਤਾਨ ਪੁਲਿਸ ਸੰਜੀਵ ਗੋਇਲ ਦੀ ਅਗਵਾਈ ਹੇਠ ਪੁਲਿਸ ਦੇ ਜਵਾਨਾਂ ਵੱਲੋਂ ਹੈਪੀ ਸਿੰਘ ਨੂੰ ਬਰਥਡੇ ਕੇਕ ਅਤੇ ਟੌਫੀਆਂ ਉਪਹਾਰ ਵਜੋਂ ਭੇਂਟ ਕੀਤੀਆਂ ਅਤੇ ਉਸ ਨੂੰ ਪਹਿਲੇ ਜਨਮਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪਰਿਵਾਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਪਹੁੰਚਣ ਨਾਲ ਉਨ੍ਹਾਂ ਦੀ ਖੁਸ਼ੀ ਦੁੱਗਣੀ ਹੋ ਗਈ ਹੈ। ਇਸ ਮੌਕੇ ਥਾਣਾ ਮੁਖੀ ਗੁਰਦੀਪ ਸਿੰਘ, ਸਹਾਇਕ ਥਾਣੇਦਾਰ ਕੌਰ ਸਿੰਘ, ਏਐੱਸਆਈ ਪੁਰਖਾ ਰਾਮ, ਵੀ.ਪੀ.ਓ ਸੁਖਵਿੰਦਰ ਸਿੰਘ, ਹੌਲਦਾਰ ਗਗਨਦੀਪ ਸਿੰਘ, ਗੁਰਪਿਆਰ ਸਿੰਘ, ਸਾਬਕਾ ਕੌਂਸਲਰ ਜੀਤ ਸਿੰਘ ਆਦਿ ਹਾਜ਼ਰ ਸਨ।