
ਬੁਢਲਾਡਾ 03,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਸਿਟੀ ਪੁਲਿਸ ਵੱਲੋਂ ਦੌਰਾਨੇ ਗਸ਼ਤ ਸ਼ੱਕੀ ਵਿਅਕਤੀ ਤੋਂ ਵੱਡੀ ਤਦਾਦ ਵਿੱਚ ਨਸ਼ੀਲਾ ਪਦਾਰਥ ਗਾਜਾਂ ਬਰਾਮਦ ਕਰਨ ਦਾ ਸਮਾਚਾਰ ਮਿਿਲਆ ਹੈ। ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 11 ਪੁਰਾਣੀ ਗੈਸ ਏਜੰਸੀ ਰੋਡ ਨਜ਼ਦੀਕ ਸਬ ਇੰਸਪੈਕਟਰ ਬਲਕੌਰ ਸਿੰਘ ਪੁਲਿਸ ਪਾਰਟੀ ਦੌਰਾਨੇ ਗਸ਼ਤ ਸ਼ੱਕੀ ਹਾਲਤ ਵਿੱਚ ਖੜੇ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਤਾਂ ਉਸ ਕੋਲੋ ਲਿਫਾਫੇ ਵਿੱਚ 100 ਗ੍ਰਾਮ ਗਾਜਾਂ ਅਤੇ ਜੇਬ ਵਿੱਚੋਂ 8000 ਰੁਪਏ ਨਕਦੀ ਬਰਾਮਦ ਕੀਤੀ। ਗ੍ਰਿਫਤਾਰ ਵਿਅਕਤੀ ਦੀ ਸਨਾਖਤ ਧਰਮ ਪੁੱਤਰ ਦੇਵ ਰਾਜ ਵਾਸੀ ਵਾਰਡ ਨੰਬਰ 11 ਬੁਢਲਾਡਾ ਵਜੋਂ ਹੋਈ ਜਿਸ ਦੇ ਖਿਲਾਫ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
