ਚੰਡੀਗੜ੍ਹ 14,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): 26 ਜਨਵਰੀ ਨੂੰ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਟ੍ਰੈਕਟਰ ਰੈਲੀ (Kisan Tractor Rally) ਦੌਰਾਨ ਲਾਲ ਕਿਲੇ ਉੱਤੇ ਵਾਪਰੀ ਹਿੰਸਾ (26 January Violence) ਦੇ ਮੁਲਜ਼ਮ ਲੱਖਾ ਸਿਧਾਣਾ (Lakha Sidhana) ਦੀ ਭਾਲ ਲਗਾਤਾਰ ਜਾਰੀ ਹੈ। ਇਸ ਲਈ ਦਿੱਲੀ ਪੁਲਿਸ ਨੇ ਉਸ ਉੱਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਪੰਜਾਬ ਦੇ ਬਠਿੰਡਾ ਨਿਵਾਸੀ ਲੱਖਾ ਨੂੰ ਲੱਭਣ ਲਈ ਐਸਆਈਟੀ ਦੀਆਂ ਟੀਮਾਂ ਕਈ ਥਾਵਾਂ ਉੱਤੇ ਛਾਪੇਮਾਰੀ ਕਰ ਰਹੀਆਂ ਹਨ।
ਲੱਖਾ ਨੇ 25 ਜਨਵਰੀ ਨੂੰ ਮੰਚ ਤੋਂ ਭਾਸ਼ਣ ਦਿੱਤਾ ਸੀ ਕਿ ਨੌਜਵਾਨ ਜਿੱਥੋਂ ਵੀ ਪਰੇਡ ਚਾਹੁੰਦੇ ਹਨ, ਪਰੇਡ ਉੱਥੋਂ ਹੀ ਨਿਕਲੇਗੀ। ਉਸ ਉੱਤੇ ਦੋਸ਼ ਹੈ ਕਿ ਲਾਲ ਕਿਲੇ ਉੱਤੇ ਉਸ ਨੇ ਭੀੜ ਨੂੰ ਭੜਕਾਇਆ ਤੇ ਉਹ ਖ਼ੁਦ ਵੀ ਹਿੰਸਾ ਵਿੱਚ ਸ਼ਾਮਲ ਸੀ। ਕੁਝ ਦਿਨ ਪਹਿਲਾਂ ਉਸ ਨੇ ਵੀਡੀਓ ਜਾਰੀ ਕਰ ਕੇ ਆਖਿਆ ਸੀ ਕਿ ਉਸ ਦੇ ਦੀਪ ਸਿੱਧੂ ਨਾਲ ਭਾਵੇਂ ਕਿੰਨੇ ਵੀ ਮਤਭੇਦ ਕਿਉਂ ਨਾ ਹੋਣ ਪਰ ਸਾਨੂੰ ਉਸ ਨਾਲ ਖਲੋਣਾ ਚਾਹੀਦਾ ਹੈ। ਉਸ ਨੇ ਇਹ ਵੀਡੀਓ 10 ਫ਼ਰਵਰੀ ਨੂੰ ਅਪਲੋਡ ਕੀਤਾ ਸੀ।
ਲਾਲ ਕਿਸੇ ਦੇ ਮੁਲਜ਼ਮ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਦਿੱਲੀ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕਬਾਲ ਸਿੰਘ ਨੂੰ ਪੰਜਾਬ ਦੇ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਕਬਾਲ ਸਿੰਘ ਉੱਤੇ 50 ਹਜ਼ਾਰ ਰੁਪਏ ਦਾ ਇਨਾਮ ਸੀ।