ਖੰਨਾ 14 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅੱਜ ਬੁੱਧਵਾਰ ਸਵੇਰੇ ਖੰਨਾ ਦੇ ਅਮਲੋਹ ਰੋਡ ‘ਤੇ ਇੱਕ ਔਰਤ ਬੋਤਲ ‘ਚ ਪੈਟਰੋਲ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਈ। ਔਰਤ ਨੇ ਪੁਲਿਸ ‘ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਏ। ਉਸ ਨੇ ਕਿਹਾ ਕਿ ਪੁਲਿਸ ਨੇ ਉਸ ਦੇ ਬੇਟੇ ਨੂੰ ਗਲਤ ਕੇਸ ਵਿੱਚ ਫਸਾਇਆ ਹੈ।
ਔਰਤ ਨੇ ਪੁਲਿਸ ਨੂੰ ਧਮਕੀ ਦਿੱਤੀ ਕਿ ਜੇ ਕੋਈ ਟੈਂਕੀ ‘ਤੇ ਚੜ੍ਹਿਆ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਦੇਵੇਗੀ। ਨਾਇਬ ਤਹਿਸੀਲਦਾਰ ਨੇ ਹੇਠੋਂ ਉਸ ਨਾਲ ਗੱਲ ਕਰਕੇ ਔਰਤ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਟੈਂਕੀ ਤੋਂ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ। ਉਸ ਦੇ ਕਿਸੇ ਸਬੰਧੀ ਨੇ ਟੈਂਕੀ ਤੋਂ ਹੇਠਾਂ ਲਿਆਂਦਾ। ਔਰਤ ਨੇ ਪੁਲਿਸ ‘ਤੇ ਤੰਗ ਪ੍ਰੇਸ਼ਾਨ ਕਰਨ ਤੇ ਪੈਸੇ ਮੰਗਣ ਦੇ ਦੋਸ਼ ਲਾਏ।
ਮੌਕੇ ‘ਤੇ ਪਹੁੰਚੇ ਖੰਨਾ ਦੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੇ ਬੇਟੇ ‘ਤੇ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਉਸ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਹ ਔਰਤ ਪੁਲਿਸ ‘ਤੇ ਪੈਸੇ ਦੇ ਲੈਣ-ਦੇਣ ਦਾ ਦੋਸ਼ ਲਗਾ ਰਹੀ ਹੈ, ਇਸ ਦੀ ਕਾਰਵਾਈ ਕੀਤੀ ਜਾਵੇਗੀ।