ਪਟਿਆਲਾ: ਪੰਜਾਬ ਪੁਲਿਸ ਤੇ ਅੱਜ ਤੜਕੇ ਛੇ ਵਜੇ ਦੇ ਕਰੀਬ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਮੌਕੇ ਤੇ ਪਹੁੰਚੇ। ਉਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਘਟਨਾ ਦੀ ਜਾਣਕਾਰੀ ਲਈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ‘ਚ ਪੁਲਿਸ ਕਰਮਚਾਰੀਆਂ ਨੂੰ ਮੁਲਾਜ਼ਮ ਕਹਿ ਕਿ ਬੁਲਾਇਆ ਜਾਂਦਾ ਹੈ। ਜਦਕਿ ਫੌਜ ਦੇ ਸੈਨੀਕਾਂ ਨੂੰ ਜਵਾਨ ਯਾ ਸ਼ੇਰ ਕਹਿ ਕਿ ਬੁਲਾਇਆ ਜਾਂਦਾ ਹੈ। ਬਾਦਲ ਨੇ ਕਿਹਾ ਕਿ ਸਾਨੂੰ ਪੁਲਿਸ ਮੁਲਾਜ਼ਮਾਂ ਨੂੰ ਵੀ ਜਵਾਨ ਜਾਂ ਸ਼ੇਰ ਕਹਿ ਕਿ ਬੁਲਾਣਾ ਚਾਹਿਦਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦੋਂ ਤੋਂ ਦੇਸ਼ ਵਿੱਚ ਕੋਰੋਨਾਵਾਇਰਸ ਮਹਾਮਾਰੀ ਫੈਲੀ ਹੈ, ਪੰਜਾਬ ਰਾਜ ਨੂੰ ਕੇਂਦਰ ਸਰਕਾਰ ਤੋਂ 1 ਰੁਪਇਆ ਵੀ ਨਹੀਂ ਮਿਲਿਆ ਹੈ, ਕੇਂਦਰ ਸਰਕਾਰ ਕੋਲ ਅਜੇ ਵੀ ਪੰਜਾਬ ਦੇ 4000 ਕਰੋੜ ਰੁਪਏ ਬਕਾਇਆ ਹਨ।
ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ 25000 ਕਰੋੜ ਸੀਸੀਐਲ ਦੀ ਸੀਮਾ ਦੀ ਪ੍ਰਵਾਨਗੀ ਮਿਲ ਗਈ ਹੈ, ਅਗਲੇ 6 ਮਹੀਨਿਆਂ ਲਈ 25 ਹਜ਼ਾਰ ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਣਗੇ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਭਰੋਸਾ ਦਿੰਦੀ ਹੈ ਕਿ ਫਸਲਾਂ ਬਾਰੇ ਕਿਸਾਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।