
24 ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜ਼ੀਰੋ ਕਰ ਚੁੱਕੀ ਹੈ। ਆਉਣ ਵਾਲੀ ਫਰਵਰੀ ਨੂੰ ਇੱਕ ਵਾਰ ਫਿਰ ਦਿਲੀ ਦੇ ਲੋਕ ਦਿੱਲੀ ਵਿੱਚ ਆਪ ਦੀ ਸਰਕਾਰ ਬਣਾਉਣਗੇ ਤੇ ਬੀਜੇਪੀ ਦਾ ਸੁਪਨਾ ਹੈ ਸੁਪਨਾ ਹੀ ਰਹਿ ਜਾਏਗਾ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਜ਼ਿਮਨੀ ਚੋਣਾਂ ‘ਤੇ ਵੱਡਾ ਬਿਆਨ ਦਿੱਤਾ ਹੈ । ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਜ਼ਿਮਨੀ ਚੋਣਾ ਵਿੱਚ ਹੁਣ ਸਾਡਾ ਘਾਟਾ ਪੂਰਾ ਹੋ ਗਿਆ ਹੈ। ਤਿੰਨ ਸੀਟਾ ਉੱਤੇ ਆਪ ਦੀ ਜਿੱਤ ਹੋਈ ਹੈ। ਇਹ ਸੀਟਾਂ ਅਸੀਂ ਸਾਲ 2022 ਵਿੱਚ ਨਹੀਂ ਜਿਤ ਸਕੇ ਸੀ ।
ਭਾਰਤ ਮਾਲਾ ਪਰੋਜੈਕਟ ਨੂੰ ਲੈ ਕੇ ਬਠਿੰਡਾ ‘ਚ ਕਿਸਾਨਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਹੋਈ ਝੜਪ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਕਈ ਵਾਰ ਪਰਿਵਾਰ ‘ਚ ਝਗੜੇ ਹੋ ਜਾਂਦੇ ਹਨ । ਭਰਾਵਾਂ-ਭਰਾਵਾਂ ਦਾ ਆਪਸ ‘ਚ ਝਗੜਾ ਹੋ ਜਾਂਦਾ ਹੈ । ਸੀਐਮ ਮਾਨ ਨੇ ਕਿਹਾ ਹੈ ਕਿ ਪੈਸਿਆ ਦਾ ਜੋ ਮਸਲਾ ਹੈ ਉਹ ਅਸੀ ਹੱਲ ਕਰ ਲਵਾਂਗੇ ।
ਜ਼ਿਕਰ ਕਰ ਦਈਏ ਕਿ 6 ਦਸਬੰਰ ਨੂੰ ਕਿਸਾਨਾਂ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਹੈ ਇਸ ‘ਤੇ ਬੋਲਦਿਆ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਕਿਸਾਨਾ ਨੂੰ ਦਿਲੀ ਆਉਣ ਦਾ ਹੱਕ ਹੈ । ਉਨ੍ਹਾਂ ਨੂੰ ਦਿਲੀ ਵਿੱਚ ਪ੍ਰਦਰਸ਼ਨ ਲਈ ਥਾਂ ਦਿੱਤੀ ਜਾਵੇ। ਉਹ ਆਪਣੀਆਂ ਮੰਗਾ ਲੈ ਕੇ ਆ ਰਹੇ ਹਨ। ਉਹ ਪੰਜਾਬ ਤੇ ਹਰਿਆਣਾ ਦੇ ਕਿਸਾਨ ਹਨ ਤੇ ਉਨ੍ਹਾਂ ਨੂੰ ਦਿੱਲੀ ਆਉਣ ਤੋਂ ਨਹੀਂ ਰੋਕਣਾ ਚਾਹੀਦਾ। ਪੀਐਮ ਮੋਦੀ ਜੇ ਰੂਸ ਤੇ ਯੁਕਰੇਨ ਦਾ ਯੁੱਧ ਰੁਕਵਾ ਸਕਦੇ ਹਨ ਤਾਂ ਕਿਸਾਨਾ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਦਾ ਮਸਲਾ ਵੀ ਹੱਲ ਕਰਨਾ ਚਾਹੀਦਾ ਹੈ ।
ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਸ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜ਼ੀਰੋ ਕਰ ਚੁੱਕੀ ਹੈ। ਆਉਣ ਵਾਲੀ ਫਰਵਰੀ ਨੂੰ ਇੱਕ ਵਾਰ ਫਿਰ ਦਿਲੀ ਦੇ ਲੋਕ ਦਿੱਲੀ ਵਿੱਚ ਆਪ ਦੀ ਸਰਕਾਰ ਬਣਾਉਣਗੇ ਤੇ ਬੀਜੇਪੀ ਦਾ ਸੁਪਨਾ ਹੈ ਸੁਪਨਾ ਹੀ ਰਹਿ ਜਾਏਗਾ ।
