*ਪੁਰਾਤਨ ਸਮੇਂ ਤੋਂ ਲੈ ਕੇ ਅੱਜ ਦੇ ਅਤਿ ਆਧੁਨਿਕ ਯੁੱਗ ਤੱਕ ਘੜਿਆਂ ਦੀ ਸਰਦਾਰੀ ਕਾਇਮ*

0
12

ਬਰੇਟਾ (ਸਾਰਾ ਯਹਾਂ/ ਰੀਤਵਾਲ) ਗਰਮੀ ਦਾ ਮੌਸਮ ਨਜਦੀਕ ਆਉਦਿਆਂ ਹੀ ਗਰੀਬਾਂ ਲਈ ਦੇਸੀ ਫਰਿੱਜ
(ਘੜੇ) ਤਿਆਰ ਹੋਣੇ ਸ਼ੁਰੂ ਹੋ ਜਾਂਦੇ ਹਨ । ਪੁਰਾਤਨ ਸਮੇਂ ਤੋਂ ਲੈ ਕੇ ਅੱਜ ਦੇ ਅਤਿ
ਆਧੁਨਿਕ ਯੁੱਗ ਤੱਕ ਘੜਿਆਂ ਦੀ ਸਰਦਾਰੀ ਕਾਇਮ ਹੈ।ਜਿੱਥੇ ਇੱਕ ਪਾਸੇ ਫਰਿੱਜ ਗਰੀਬਾਂ ਦੀ
ਪਹੁੰਚ ਤੋਂ ਦੂਰ ਹਨ ਅਤੇ ਨਾਲ ਹੀ ਬਿਜਲੀ ਦੀ ਜਿਆਦਾ ਖਪਤ ਤੋਂ ਹੋਣ ਵਾਲੇ ਵੱਡੇ ਖਰਚਿਆਂ
ਕਾਰਨ ਬਿਲ ਭਰਨ ਤੋਂ ਅਸਮਰੱਥ ਹਨ। ਫਰਿੱਜ ਦਾ ਪਾਣੀ ਭਾਵੇਂ ਤਨ ਦੀ ਪਿਆਸ ਤਾਂ ਬੁਝਾ
ਦਿੰਦਾ ਹੈ ਪਰ ਮਨ ਦੀ ਭਟਕਣਾ ਵਧਾ ਦਿੰਦਾ ਹੈ।ਉੱਥੇ ਘੜੇ ਦਾ ਪਾਣੀ ਕੁਦਰਤੀ ਗੁਣਾਂ
ਨਾਲ ਭਰਪੂਰ ਅਤੇ ਸੁਆਦਲਾ ਬਣਦਾ ਹੈ।ਕਿਉਕਿ ਕੱਚੀ ਮਿੱਟੀ ਤੋਂ ਪਕਾਇਆ ਘੜਾ
ਮੁਸਾਮਾਂ ਵਾਲਾ ਹੋਣ ਕਾਰਨ ਇਸ ਵਿੱਚ ਕੁਦਰਤੀ ਤੌਰ ਤੇ ਠੰਡਕ ਬਣੀ ਰਹਿੰਦੀ ਹੈ।ਘੜਾ
ਬਣਾਉਣਾ ਇੱਕ ਬੇਹੱਦ ਮੁਸ਼ੱਕਤ ਵਾਲਾ ਕੰਮ ਹੈ ਕਿਉਕਿ ਤਿਆਰ ਕਰਨ ਵਾਲੀ ਮਿੱਟੀ ਨੂੰ
ਘੜਾ ਬਣਨ ਤੱਕ ਅਨੇਕਾਂ ਪੜਾਵਾਂ ਵਿੱਚੋਂ ਗੁਜਰਨਾ ਪੈਂਦਾ ਹੈ।ਇਸਨੂੰ ਬਣਾਉਣ ਲਈ
ਬੇਹੱਦ ਚੀਕਣੀ ਅਤੇ ਕਾਲੀ ਮਿੱਟੀ ਦੀ ਲੋੜ ਪੈਂਦੀ ਹੈ।ਉੱਥੇ ਇੱਕ ਹੁਨਰਮੰਦ ਕਾਰੀਗਰ ਦੀ
ਲੋੜ ਪੈਂਦੀ ਹੈ।ਪਿਛਲੇ 60 ਸਾਲਾਂ ਤੋਂ ਘੜੇ ਬਣਾਉਦ ਦਾ ਕੰਮ ਕਰਨ ਵਾਲੇ ਜੱਦੀ ਪੁਸ਼ਤੀ
ਪਰਿਵਾਰ ਦੇ ਮੁਖੀ ਮਨੋਹਰ ਲਾਲ ਨੇ ਦੱਸਿਆ ਕਿ ਉਹ ਹਰ ਵਾਰ ਪੂਰੀ ਸਰਦੀ ਤੋਂ ਲੈ ਕੇ ਗਰਮੀ
ਸ਼ੁਰੂ ਹੋਣ ਤੱਕ ਪਰਿਵਾਰ ਸਮੇਤ ਘੜੇ ਬਣਾ ਕੇ ਸਟਾਕ ਪੂਰਾ ਕਰ ਲੈਂਦਾ ਹੈ ਅਤੇ ਇਸ ਸੀਜਨ
ਵਿੱਚ ਉਹ ਘੜੇ ਵੇਚਣੇ ਸ਼ੁਰੂ ਕਰ ਦਿੰਦਾ ਹੈ ਪਰ ਮੁਸ਼ਕਿਲ ਨਾਲ ਉਸਦੇ ਪੱਲੇ ਮਿਹਨਤ ਹੀ
ਪੈਂਦੀ ਹੈ।ਉਸਨੇ ਦੱਸਿਆ ਕਿ ਹੁਣ ਇਹ ਪੁਸ਼ਤੀ ਕੰਮ ਕਰਨ ਵਾਲੇ ਟਾਵੇ ਘਰ ਹੀ ਰਹਿ ਗਏ
ਹਨ।ਅੱਜ ਦੀ ਪੀੜੀ ਇਸ ਕਿੱਤੇ ਤੋਂ ਦੂਰ ਹੋ ਗਈ ਹੈ।ਕਿੳਕਿ ਘੜਾ ਬਣਾਉਣ ਲਈ ਖਰਚੇ
ਜਿਆਦਾ ਵਧਣ ਕਾਰਨ ਪੱਲੇ ਕੁੱਝ ਨਹੀ ਪੈਂਦਾ ਕਿਉਕਿ ਮਸ਼ੀਨਰੀ ਯੁੱਗ ਹੋਣ ਕਾਰਨ ਪਹਿਲਾ
ਉਹਨਾਂ ਦੇ ਘੜੇ ਖੇਤਾਂ ਵਿੱਚ ਵਾਢੀ ਕਰਨ ਸਮੇਂ ਵਾਢੇ ਲੈ ਲੈਂਦੇ ਸਨ।ਹੁਣ ਕੰਬਾਇਨ
ਨਾਲ ਕਣਕ ਕਟਵਾਉਣ ਕਾਰਨ ਪਾਣੀ ਕੈਂਪਰਾਂ ਤੱਕ ਸਿਮਟ ਕੇ ਰਹਿ ਗਿਆ ਹੈ।ਅੱਗੇ ਸਾਂਝੀਆਂ
ਥਾਵਾਂ ਤੇ ਘੜੇ ਰੱਖੇ ਜਾਂਦੇ ਹਨ ਅਤੇ ਘਰਾਂ ਵਿੱਚ ਪਾਣੀ ਦੀ ਵਰਤੋਂ ਲਈ ਘੜੇ ਹੀ ਕੰਮ
ਆਉਂਦੇ ਸਨ ਪਰ ਪਿਛਲੇ ਸਮੇਂ ਤੋਂ ਆਧੁਨਿਕਤਾ ਨੇ ਲੋਕਾਂ ਨੂੰ ਸਹੂਲਤਾਂ ਦੇ ਨਾਲ
ਨਾਲ ਬਿਮਾਰੀਆਂ ਵੀ ਦੇ ਦਿੱਤੀਆਂ ਹਨ।ਜਿਸ ਕਾਰਨ ਲੋਕਾਂ ਨੇ ਹੁਣ ਘੜੇ ਦੇ ਪਾਣੀ ਦਾ
ਦੁਬਾਰਾ ਆਨੰਦ ਲੈਣਾ ਸ਼ੁਰੂ ਕਰ ਦਿੱਤਾ ਹੈ।

NO COMMENTS