
ਬੋਹਾ, 5 ਜੂਨ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ) : 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ
ਪੁਰਾਣੀ ਪੈਨਸ਼ਨ ਨੂੰ ਪੂਰਾ ਕਰਵਾਉਣ ਲਈ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਪਿੰਡ
ਪਿੰਡ ਜਾ ਕੇ ਵੱਡੇ ਪ੍ਰੋਗਰਾਮ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ । ਇਸੇ ਲੜੀ ਤਹਿਤ ਬੋਹਾ
ਖੇਤਰ ਦੇ ਅਧਿਆਪਕਾਂ ਦੀ ਇੱਕ ਮੀਟਿੰਗ ਸੂਬਾ ਕੋ ਕਨਵੀਨਰ ਕਰਮਜੀਤ ਸਿੰਘ
ਤਾਮਕੋਟ ਅਤੇ ਜਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ ਦੀ ਅਗਵਾਈ ਵਿੱਚ ਹੋਈ । ਇਸ
ਮੀਟਿੰਗ ਨੂੰ ਸੰਬੋਧਿਤ ਕਰਦਿਆਂ ਉਕਤ ਆਗੂਆਂ ਤੋਂ ਇਲਾਵਾ ਰਾਜਵਿੰਦਰ ਬਹਿਣੀਵਾਲ,
ਗੁਰਦੀਪ ਸਿੰਘ ਅਤੇ ਕੁਲਦੀਪ ਅੱਕਾਂਵਾਲੀ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਿਨਾਂ
ਮੁਲਾਜ਼ਮਾਂ ਦਾ ਭਵਿੱਖ ਹਨ੍ਹੇਰੇ ਵਿੱਚ ਹੈ ਤੇ ਇਸ ਮੰਗ ਦੀ ਪੂਰਤੀ ਲਈ ਵੱਡੇ ਸੰਘਰਸ਼ ਦੀ
ਲੋੜ ਹੈ । ਬੋਹਾ ਤੋਂ ਮੁਲਾਜ਼ਮ ਆਗੂ ਨਵਦੀਪ ਪੰਨੂੰ ,ਲੈਕਚਰਰ ਪਰਮਿੰਦਰ ਤਾਂਗੜੀ ਅਤੇ
ਸੰਜੀਵ ਕੁਮਾਰ ਨੇ ਕਿਹਾ ਕਿ ਜਦੋਂ ਇੱਕ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਅਥਾਹ
ਪੈਨਸ਼ਨਾਂ ਦਾ ਹੱਕਦਾਰ ਹੈ ਤਾਂ ਤੀਹ ਸਾਲ ਸੇਵਾਵਾਂ ਦੇਣ ਵਾਲੇ ਮੁਲਾਜ਼ਮ ਨਾਲ ਵਿਤਕਰਾ
ਕਰਨਾ ਸਰਕਾਰੀ ਜ਼ੁਲਮ ਹੈ । ਸੁਰਿੰਦਰ ਸ਼ਿੰਦਾ ( ਬੁਢਲਾਡਾ) ਗੁਰਵਿੰਦਰ ਵਿਰਕ , ਮਨੋਜ
ਕੁਮਾਰ , ਅਜੇ ਕੁਮਾਰ , ਰਜਤ ਕੁਮਾਰ, ਨਿਤੇਸ਼ ਕੱਕੜ, ਜਗਜੀਤ ਕੱਕੜ, ਨਵਨੀਤ ਬੋਹਾ
ਤੇ ਨਰੇਸ਼ ਕੁਮਾਰ ਨੇ ਸਰਕਾਰ ਦੁਆਰਾ ਇਸ ਬਹੁਤ ਜਾਇਜ਼ ਮੰਗ ਨੂੰ ਦਰਕਿਨਾਰ ਕਰਨ
ਅਤੇ ਪੇਅ ਕਮਿਸ਼ਨ ਨੂੰ ਲਮਕਾਉਣ ਕਾਰਣ ਸਰਕਾਰ ਦੀ ਸਖਤ ਨਿੰਦਾ ਕੀਤੀ । । ਨੁੱਕੜ
ਮੀਟਿੰਗ ਦੇ ਮੇਜ਼ਬਾਨ ਆਗੂ ਨਵਨੀਤ ਕੱਕੜ ਨੇ ਯਕੀਨ ਦਵਾਇਆ ਕਿ ਬੋਹਾ ਦੀ ਟੀਮ
ਸਟੇਟ ਵੱਲੋਂ ਦਿੱਤੇ ਹਰ ਐਕਸ਼ਨ ਵਿੱਚ ਵਧ ਚੜ੍ਹ ਕੇ ਹਿੱਸਾ ਲਵੇਗੀ । ਉਹਨਾਂ ਕਿਹਾ ਕਿ
ਜੇਕਰ ਮੌਜੂਦਾ ਸਰਕਾਰ ਇਸ ਮੰਗ ਵੱਲ ਧਿਆਨ ਨਹੀਂ ਦਿੰਦੀ ਤਾਂ ਵਿਰੋਧੀ ਦਲ ਸ਼੍ਰੋਮਣੀ
ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਵਿੱਚ ਇਸ ਮੰਗ ਨੂੰ ਸ਼ਾਮਲ
ਕਰਵਾਉਣ ਦੇ ਯਤਨ ਕੀਤੇ ਜਾਣਗੇ । ਇਸ ਮੌਕੇ ਤੇ ‘ਆਪਣੀ ਮੰਗ ਲੋਕਾਂ ਤੱਕ
ਪਹੁੰਚਾਉਣ ਲਈ ਕਮੇਟੀ ਵੱਲੋਂ ਸਟਿੱਕਰ ਜਾਰੀ ਕੀਤਾ ਗਿਆ ਜਿਸ ਨੂੰ ਸਰਕਾਰੀ ਨੀਤੀਆਂ
ਤੋਂ ਪੀੜਤ ਅਧਿਆਪਕ ਆਪਣੇ ਵਾਹਨਾਂ ਤੇ ਲਗਾਉਣਗੇ
