
ਮਾਨਸਾ, 22 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜਿ਼ਲ੍ਹਾ ਮਾਨਸਾ ਵਿੱਚ ਔਰਤਾਂ ਦੇ ਸਮੂਹ ਪੀ.ਐਸ.ਆਰ.ਐਲ.ਐਮ.ਸਕੀਮ ਅਧੀਨ ਵੱਖ—ਵੱਖ ਕੰਮ ਕਰਕੇ ਆਪਣਾ ਰੋਜਾਨਾ ਜੀਵਨ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਪੀ.ਐਸ.ਆਰ.ਐਲ.ਐਮ. ਸਕੀਮ ਅਧੀਨ ਔਰਤਾਂ ਦੇ ਸਮੂਹਾਂ ਪਾਸੋਂ ਮਗਨਰੇਗਾ ਸਕੀਮ ਦੇ ਰਿਕਾਰਡ ਨੂੰ ਸੰਭਾਲਨ ਲਈ ਬੈਗ ਤਿਆਰ ਕਰਵਾਏ ਗਏ ਹਨ, ਤਾਂ ਜੋ ਗ੍ਰਾਮ ਰੋਜਗਾਰ ਸੇਵਕ ਰਿਕਾਰਡ ਬੈਗ ਵਿੱਚ ਸੰਭਾਲ ਸਕਣ ਅਤੇ ਆਉਣ ਜਾਣ ਵੇਲੇ ਰਿਕਾਰਡ ਖਰਾਬ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਹ ਬੈਗ ਤਿਆਰ ਕਰਵਾ ਕੇ ਔਰਤਾਂ ਦੇ ਸਮੂਹ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ ਅਤੇ ਅੱਗੇ ਵੀ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਔਰਤਾਂ ਦੇ ਸਮੂਹ ਨੂੰ ਵੱਧ ਤੋਂ ਵੱਧ ਰੋਜਗਾਰ ਦਿੱਤਾ ਜਾਵੇ, ਤਾਂ ਜੋ ਉਹਨਾਂ ਦਾ ਰੋਜਾਨਾ ਜੀਵਨ ਨਿਰਵਾਹ ਹੋ ਸਕੇ।
