ਚੰਡੀਗੜ•,(ਸਾਰਾ ਯਹਾ, ਬਲਜੀਤ ਸ਼ਰਮਾ) 19 ਮਾਰਚ: ਅੱਜ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਲਿਮਟਿਡ (ਪੀ.ਐਸ.ਆਈ.ਡੀ.ਸੀ.) ਦੇ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ, ਮੁੱਖ ਦਫਤਰ/ਪੀ.ਐਸ.ਆਈ.ਡੀ.ਸੀ. ਵਿਖੇ ਪੀ.ਐਸ.ਆਈ.ਡੀ.ਸੀ. ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬੋਰਡ ਆਫ ਡਾਇਰੈਕਟਰਜ ਦੇ ਮੈਂਬਰ, ਮੈਨੇਜਿੰਗ ਡਾਇਰੈਕਟਰ, ਸ਼੍ਰੀ ਵਨੀਤ ਕੁਮਾਰ, ਆਈ.ਏ.ਐਸ., ਵਧੀਕ ਮੈਨੇਜਿੰਗ ਡਾਇਰੈਕਟਰ, ਸ਼੍ਰੀਮਤੀ ਹਰਗੁਨਜੀਤ ਕੌਰ, ਆਈ.ਏ.ਐਸ., ਸ਼ਿਵ ਇੰਦਰ ਉਪਲ, ਬਲਜਿੰਦਰ ਸਿੰਘ ਜੰਡੂ, ਰਾਜੇਸ਼ ਘਾਰੂ, ਸੀਨੀ. ਜਨਰਲ ਮੈਨੇਜਰ ਸ਼੍ਰੀ ਐਸ.ਕੇ. ਆਹੁਜਾ, ਸੀਨੀ. ਜਨਰਲ ਮੈਨੇਜਰ/ਪੀ.ਐਸ.ਆਈ.ਡੀ.ਸੀ., ਸ਼੍ਰੀ ਸਤਿੰਦਰ ਸਿੰਘ ਚੁਘ, ਜਨਰਲ ਮੈਨੇਜਰ ਅਤੇ ਸਕੱਤਰ/ਪੀ.ਐਸ.ਆਈ.ਡੀ.ਸੀ. ਅਤੇ ਸ਼੍ਰੀ ਜੀ.ਪੀ. ਗੁਪਤਾ, ਸਪੈਸ਼ਲ ਇਨਵਾਇਟੀ ਹਾਜ਼ਰ ਸਨ।
ਇਸ ਸਮੇਂ ਬੋਰਡ ਮੀਟਿੰਗ ਵਿੱਚ ਫੈਸਲਾ ਦਿੱਤਾ ਗਿਆ ਕਿ ਪੀ.ਐਸ.ਆਈ.ਡੀ.ਸੀ. ਵੱਲੋਂ ਲੰਮਾਂ ਸਮਾਂ ਪਹਿਲਾਂ ਪੰਜਾਬ ਦੀ ਇੰਡਸਟ੍ਰੀ ਨੂੰ ਪ੍ਰਫੁਲਤ ਕਰਨ ਲਈ ਦਿੱਤੇ ਕਰਜ਼ੇ ਨੂੰ ਸਮੇਂ ਸਿਰ ਨਾ ਵਾਪਿਸ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਿਆ ਜਾਵੇ, ਉਨ•ਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ ਦੀਆਂ ਸਨਅਤਾਂ ਨੂੰ ਪ੍ਰਫੁਲਤ ਕਰਨ ਲਈ ਠੋਸ ਕਦਮ ਚੁੱਕ ਰਹੇ ਹਨ।
ਇਸ ਸਮੇਂ ਬਾਵਾ ਨੇ ਕਿਹਾ ਕਿ ਪੰਜਾਬ ਵਿੱਚ ਗੋਬਿੰਦਗੜ• ਵਿਖੇ ਬੰਦ ਪਈਆਂ ਸਨਅਤਾਂ ਚੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਣ ਨਾਲ ਹੀ ਧੂੰਆਂ ਨਿਕਲਣਾ ਸ਼ੁਰੂ ਹੋਇਆ ਹੈ। ਉਨ•ਾ ਕਿਹਾ ਕਿ ਨਵੀਆਂ ਸਨਅਤਾਂ ਲੱਗਣੀਆਂ ਦੱਸਦੀਆਂ ਹਨ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਦਿੱਤੀਆਂ ਸਨਅਤਕਾਰਾਂ ਨੂੰ ਸਹੂਲਤਾਂ ਤੋਂ ਸੰਤੁਸ਼ਟ ਹਨ।
——–