
ਮਾਨਸਾ, 03 ਅਕਤੂਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਪੀ . ਐਮ. ਸ਼੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਮਾਨਸਾ ਵਿੱਚ ਸੈਸ਼ਨ 2025-26 ਲਈ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਦਾਖਲੇ ਲਈ ਮਿਤੀ 8 ਫਰਵਰੀ 2025 ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਲਈ, ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 30 ਅਕਤੂਬਰ 2024 ਹੈ । ਇਹ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੁਆਰਾ ਦਾਖਲੇ ਲਈ ਦਿਤੀ ਗਈ ਵੈੱਬਸਾਈਟ ਤੇ ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਨੌਵੀਂ ਜਮਾਤ ਲਈ ਫਾਰਮ ਭਰਨ ਦਾ ਚਾਹਵਾਨ ਵਿਦਿਆਰਥੀ ਜ਼ਿਲ੍ਹਾ ਮਾਨਸਾ ਦਾ ਪੱਕਾ ਵਸਨੀਕ ਹੋਵੇ ਅਤੇ ਮਾਨਸਾ ਜ਼ਿਲ੍ਹੇ ਦੇ ਨਾਲ਼ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2024-25 ਦੌਰਾਨ ਅੱਠਵੀਂ ਜਮਾਤ ਵਿਚ ਪੜ੍ਹਦਾ ਹੋਵੇl ਉਸ ਦੀ ਉਮਰ ਹੱਦ 01.05.2010 ਤੋਂ 31.07.2012 ਦੇ ਵਿਚਕਾਰ ( ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ । ਔਨਲਾਈਨ ਫਾਰਮ ਲਈ ਵੈਬਸਾਈਟ http :// cbseitms. nic.in/2024/nvsix ਤੇ ਅਪਲਾਈ ਕੀਤਾ ਜਾ ਸਕਦਾ ਹੈ l ਗਿਆਰਵੀਂ ਜਮਾਤ ਵਿਚ ਦਾਖਲਾ ਫਾਰਮ ਭਰਨ ਵਾਲੇ ਵਿਦਿਆਰਥੀ ਦਾ ਜਨਮ 1-6-2008 ਤੋੰ 31-7-2010 (ਦੋਵੇਂ ਮਿਤੀਆਂ ਸ਼ਾਮਲ ) ਹੋਣਾ ਚਾਹੀਦਾ ਹੈ ਵਿਦਿਆਰਥੀ ਸਾਲ 2024-25 ਦੌਰਾਨ ਦਸਵੀਂ ਜਮਾਤ ਵਿਚ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਪੜ੍ਹਦਾ ਹੋਵੇ l ਗਿਆਰਵੀਂ ਦੇ ਦਾਖਲਾ ਫਾਰਮ ਵੈਬਸਾਈਟ https://cbseitms.nic.in/2024/nvsxi_11 ਉਪਰ ਭਰੇ ਜਾ ਸਕਦੇ ਹਨ l ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9478547460 ਅਤੇ 9878085025 ਤੇ ਸੰਪਰਕ ਕਰ ਸਕਦੇ ਹੋ lਇਹ ਜਾਣਕਾਰੀ ਪ੍ਰਿੰਸੀਪਲ ਸ਼੍ਰੀ ਮਤੀ ਮੀਨਾ ਸਿੰਘ ਦੁਆਰਾ ਦਿੱਤੀ ਗਈ l
