
ਮਾਨਸਾ, 16 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਲਾਭਪਾਤਰੀ ਕਿਸਾਨਾਂ (ਜਿੰਨ੍ਹਾਂ ਦੀ ਰਜਿਸਟੇ੍ਰਸ਼ਨ ਪਹਿਲਾਂ ਤੋਂ ਹੋਈ ਹੈ) ਨੇ ਜ਼ੇਕਰ ਆਪਣੀ ਈ ਕੇ.ਵਾਈ.ਸੀ ਨਹੀਂ ਕਰਵਾਈ ਤਾਂ ਇਹ ਜਰੂਰ ਕਰਵਾਉਣ ਕਿਉਂਕਿ ਇਸ ਬਿਨ੍ਹਾਂ ਲਾਭਪਾਤਰੀ ਕਿਸਾਨਾਂ ਨੂੰ ਅਗਲੀ ਕਿਸ਼ਤ ਲੈਣ ਵਿਚ ਦਿੱਕਤ ਆ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇ.ਵਾਈ.ਸੀ ਦਾ ਮਤਲਬ ਹੁੰਦਾ ਹੈ ਕਿ ਕਿਸਾਨ ਨੇ ਆਪਣੇ ਦਸਤਾਵੇਜਾਂ ਰਾਹੀਂ ਆਪਣੀ ਸਹੀ ਪਹਿਚਾਣ ਨੂੰ ਪ੍ਰਗਟ ਕਰਨਾ ਹੈ। ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਕੇ.ਵਾਈ.ਸੀ ਲਈ ਵਿਭਾਗ ਵੱਲੋਂ ਕੋਈ ਐਸ.ਐਮ.ਐਸ. ਰਾਹੀਂ ਲਿੰਕ ਵਗੈਰਾ ਨਹੀਂ ਭੇਜਿਆ ਜਾਂਦਾ ਹੈ ਅਤੇ ਨਾ ਹੀ ਇਸ ਲਈ ਆਉਣ ਵਾਲੀ ਕਿਸੇ ਫੋਨ ਕਾਲ ਕਰਨ ਵਾਲੇ ਨੂੰ ਕੋਈ ਓ.ਟੀ.ਪੀ ਦੱਸਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਲਈ ਕਿਸਾਨ ਦਾ ਬੈਂਕ ਖਾਤਾ ਆਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ, ਜ਼ੇਕਰ ਅਜਿਹਾ ਨਹੀਂ ਹੈ ਤਾਂ ਕਿਸਾਨ ਆਪਣੇ ਖਾਤੇ ਵਾਲੇ ਬੈਂਕ ਵਿਚ ਜਾ ਕੇ ਆਪਣੇ ਬੈਂਕ ਖਾਤੇ ਨਾਲ ਆਧਾਰ ਕਾਰਡ ਨੂੰ ਲਿੰਕ ਕਰਵਾਉਣ। ਕਿਸਾਨ ਦੇ ਆਧਾਰ ਕਾਰਡ ਨਾਲ ਉਸਦਾ ਮੋਬਾਇਲ ਨੰਬਰ ਜ਼ੁੜਿਆ ਹੋਣਾ ਚਾਹੀਦਾ ਹੈ। ਜਿੰਨ੍ਹਾਂ ਦੇ ਆਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ, ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਤੋਂ ਅਪਡੇਟ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਨਾਲ ਮੋਬਾਇਲ ਲਿੰਕ ਕਰਵਾਉਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਇਲਾਵਾ ਕੁਝ ਡਾਕਘਰਾਂ/ਬੈਂਕਾਂ/ਸੀ.ਐਸ.ਸੀ. ਆਦਿ ਵਿਚ ਬਣੇ ਅਧਾਰ ਕੇਂਦਰਾਂ ਤੋਂ ਆਪਣੇ ਮੋਬਾਇਲ ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਇਆ ਜਾ ਸਕਦਾ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਸ੍ਰ. ਸਤਪਾਲ ਸਿੰਘ ਨੇ ਦੱਸਿਆ ਕਿ ਜ਼ੇਕਰ ਮੋਬਾਇਲ ਅਤੇ ਆਧਾਰ ਕਾਰਡ ਲਿੰਕ ਹੋਣ ਅਤੇ ਆਧਾਰ ਕਾਰਡ ਅਤੇ ਬੈਂਕ ਖਾਤਾ ਲਿੰਕ ਹੋਵੇ ਤਾਂ ਕਿਸਾਨ ਘਰ ਬੈਠੇ ਹੀ ਆਪਣੀ ਈ ਕੇ.ਵਾਈ.ਸੀ ਸਰਕਾਰ ਦੇ ਪੋਰਟਲ https://pmkisan.gov.in/ ’ਤੇ ਜਾ ਕੇ ਕਰਵਾ ਸਕਦਾ ਹੈ। ਇਹ ਸੁਵਿਧਾ ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸਟੇਸਨਾਂ ’ਤੇ ਵੀ ਉਪਲਬੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੇ.ਵਾਈ.ਸੀ ਜ਼ਰੂਰ ਕਰਵਾਉਣ ਤਾਂ ਹੀ ਉਨ੍ਹਾਂ ਨੂੰ ਅਗਲੀ ਕਿਸ਼ਤ ਦਾ ਲਾਭ ਮਿਲੇਗਾ
