*ਪੀ ਐਂਡ ਜੀ ਇੰਡੀਆ ਨੇ ਬਲਬੀਰ ਸਿੱਧੂ ਨੂੰ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਲਈ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ*

0
11

ਚੰਡੀਗੜ੍ਹ, 16 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : ਆਪਣੀ ਕਾਰਪੋਰੇਟ ਅਤੇ ਸਮਾਜਿਕ ਜਿੰਮੇਵਾਰੀ (ਸੀਐਸਆਰ) ਨੂੰ ਪੂਰਾ ਕਰਦੇ ਹੋਏ ਪੀ ਐਂਡ ਜੀ ਇੰਡੀਆ ਦੇ ਨੁਮਾਇੰਦਿਆਂ ਨੇ ਅੱਜ ਮੁੱਖ ਮੰਤਰੀ ਕੋਵਿਡ-19 ਰਾਹਤ ਫੰਡ ਵਿਚ ਇਕ ਕਰੋੜ ਰੁਪਏ ਦਾ ਯੋਗਦਾਨ ਪਾਇਆ। ਪੀ ਐਂਡ ਜੀ ਇੰਡੀਆ ਦੇ ਨੁਮਾਇੰਦਿਆਂ ਨੇ ਅੱਜ ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਚੈੱਕ ਸੌਂਪਿਆ।

ਇਸ ਵੱਡੇ ਸਨਅੱਤਕਾਰ ਦੇ ਯਤਨਾਂ ਦੀ ਸਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਨ ਵਿੱਚ ਯੋਗਦਾਨ ਪਾਉਣ ਸਬੰਧੀ ਆਪਣੀ ਵਚਨਬੱਧਤਾ ਦੇ ਮੱਦੇਨਜ਼ਰ ਪੀ ਐਂਡ ਜੀ ਨੇ ਕੋਵਿਡ-19 ਸਬੰਧੀ ਤਿਆਰੀਆਂ ਲਈ ਇਕ ਕਰੋੜ ਰੁਪਏ ਦਾ ਯੋਗਦਾਨ ਪਾਇਆ ਅਤੇ ਇਸ ਨੇ ਸੂਬੇ ਵਿੱਚ ਲੋਕਾਂ ਨੂੰ ਕਰਿਆਨੇ ਦੀਆਂ ਕਿੱਟਾਂ, ਸੈਨੇਟਰੀ ਪੈਡ ਮੁਹੱਈਆ ਕਰਵਾ ਕੇ ਵੱਡੇ ਪੱਧਰ ‘ਤੇ ਵੀ ਯੋਗਦਾਨ ਪਾਇਆ।

ਕਮਿਊਨਿਟੀ ਪ੍ਰਤੀ ਆਪਣੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਪੀ ਐਂਡ ਜੀ ਸਾਊਥ ਏਸ਼ੀਆ ਦੇ ਗਵਰਨਮੈਂਟ ਰਿਲੇਸ਼ਨਸ ਹੈੱਡ ਸ੍ਰੀ ਸਚਿਨ ਸੈਣੀ ਅਤੇ ਪੀ ਐਂਡ ਜੀ ਵਿੱਚ ਸੀਨੀਅਰ ਮੈਨੇਜਰ ਜੀਆਰ ਸ੍ਰੀ ਜੇ.ਪੀ. ਭਾਦੋਲਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ, ਪੀ ਐਂਡ ਜੀ ਇੰਡੀਆ ਨੇ ਸਰਕਾਰ ਅਤੇ ਰਾਹਤ ਸੰਸਥਾਵਾਂ ਦੀ ਭਾਈਵਾਲੀ ਨਾਲ ਲੋਕਾਂ ਦੀ ਭਲਾਈ ਲਈ ਆਪਣਾ ਰਾਹਤ ਪ੍ਰੋਗਰਾਮ ‘ਪੀ ਐਂਡ ਜੀ ਸੁਰੱਕਸ਼ਾ ਇੰਡੀਆ’ ਸ਼ੁਰੂ ਕੀਤਾ। ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਪੀ ਐਂਡ ਜੀ ਸਰਕਾਰ ਨੂੰ ਵਿੱਤੀ ਸਹਾਇਤਾ, ਉਤਪਾਦਾਂ, ਘਰੇਲੂ ਤੌਰ ‘ਤੇ ਬਣਾਏ ਮਾਸਕ ਅਤੇ ਸੈਨੀਟਾਈਜਰ ਦਾਨ ਕਰਕੇ ਕਮਿਊਨਿਟੀ ਦੀ ਸਹਾਇਤਾ ਕਰ ਰਿਹਾ ਹੈ।

ਸਿਹਤ ਮੰਤਰੀ ਨੇ ਹੋਰ ਸਨਅਤਕਾਰਾਂ ਨੂੰ ਅੱਗੇ ਆਉਣ ਅਤੇ ਆਪਣੀ ਕਾਰਪੋਰੇਟ ਅਤੇ ਸਮਾਜਿਕ ਜ਼ਿੰਮੇਵਾਰੀ ਤਹਿਤ ਲੋਕਾਂ ਦੀ ਸੇਵਾ ਕਰਨ ਦੀ ਵੀ ਅਪੀਲ ਕੀਤੀ।   

LEAVE A REPLY

Please enter your comment!
Please enter your name here