ਪੀ.ਆਰ.ਟੀ.ਸੀ.ਬੁਢਲਾਡਾ ਡਿਪੂ ਵਿਖੇ ਅੱਜ ਲਏ ਕੋਰੋਨਾਂ ਸੈਂਪਲ

0
33

ਬੁਢਲਾਡਾ 11,ਦਸੰਬਰ (ਸਾਰਾ ਯਹਾ /ਅਮਨ ਮਹਿਤਾ) ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਦੀਆਂ ਦਿਸ਼ਾ ਨਿਰਦੇਸ਼ਾ ਤਹਿਤ   ਪੀ.ਆਰ.ਟੀ.ਸੀ.ਬੁਢਲਾਡਾ ਡਿਪੂ ਵਿਖੇ ਲਗਾਤਾਰ ਦੂਜੀ ਵਾਰ ਕੋਰੋਨਾ ਸੈਂਪਲੰਿਗ ਕਰਵਾਈ ਗਈ।ਪਿਛਲੇ ਮਾਰਚ ਮਹੀਨੇ ਤੋਂ ਬਿਨ੍ਹਾਂ ਕਿਸੇ ਛੁੱਟੀ ਦੇ ਸੈਂਪਲ ਲੈਣ ਦੀ ਪ੍ਰਕਿਿਰਆ ਜਾਰੀ ਰੱਖ ਰਹੇ ਜਿਲ੍ਹਾ ਸੈਂਪਲੰਿਗ ਟੀਮ ਇੰਚਰਜ ਡਾ: ਰਣਜੀਤ ਸਿੰਘ ਰਾਏ ਵੱਲੋਂ ਡਿਪੂ ਵਿਖੇ ਇਥੇ ਮੁਲਾਜਮਾਂ ਦੇ 85 ਦੇ ਕਰੀਬ  ਸੈਂਪਲ ਲਏ।ਇਸ ਮੌਕੇ ਸੰਬੋਧਨ ਕਰਦਿਆ ਡਾ: ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਜਿਨ੍ਹਾਂ ਸਮਾਂ ਵੈਕਸੀਨ ਨਹੀਂ ਆਉਂਦੀ ਆਪਾਂ ਸਾਰਿਆਂ ਨੂੰ “ਮਾਸਕ ਹੀ ਵੈਕਸੀਨ” ਦਾ ਮੰਤਰ (ਸਾਰਿਆਂ ਨੂੰ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ) ਨਾਲ ਆਪਾਂ ਕੋਰੋਨਾ ਮਹਾਂਮਾਰੀ ਨੂੰ ਹਰਾ ਸਕਦੇ ਹਾਂ। ਇਸ ਦੇ ਨਾਲ-ਨਾਲ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ, ਭੀੜ ਵਾਲੀ ਜਗ੍ਹਾਂ ਤੇ ਜਾਣ ਤੋਂ ਪਰਹੇਜ ਕਰੋ। ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਚੰਗੇ ਢੰਗ ਨਾਲ ਥੋਵੋ।ਡਾਕਟਰ ਰਾਏ ਨੇ ਲੋਕਾਂ ਨੂੰ ਇਹ ਵੀ ਆਖਿਆ ਕਿ ਜੇਕਰ ਕਿਸੇ ਨੂੰ ਬੁਖਾਰ,ਜੁਖਾਮ,ਖੰਗ,ਸਮੈੱਲ ਦਾ ਖੱਟ ਹੋਣਾ ਤਾਂ ਸਭ ਤੋਂ ਪਹਿਲਾਂ ਕੋਰੋਨਾ ਦਾ ਸੈਂਪਲ ਜਰੂਰ ਕਰਵਾਓ ਜੋ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੋ ਰਿਹਾ ਹੈ।ਉਨ੍ਹਾਂ  ਸ਼੍ਰੀ ਪਰਵੀਨ ਕੁਮਾਰ ਜਨਰਲ ਮੈਨੇਜਰ, ਅਜੀਤ ਸਿੰਘ ਮਾਨ ਸੀਨੀਅਰ ਸਹਾਇਕ, ਸਰਬਜੀਤ ਸਿੰਘ ਇਸਪੈਕਟਰ, ਹਰਜਿੰਦਰ ਸਿੰਘ ਐੱਮ.ਐੱਸ.ਆਈ, ਅੰਗਰੇਜ ਸਿੰਘ ਹੈੱਡ ਮਕੈਨਿਕ, ਜਗਦੇਵ ਸਿੰਘ , ਹਰਮਨਦੀਪ ਸ਼ਰਮਾ, ਐੱਸ.ਆਈ. ਭੁਪਿੰਦਰ ਸਿੰਘ, ਬੀ.ਈ.ਈ. ਜਗਤਾਰ ਸਿੰਘ, ਵਿਸ਼ਾਲ ਕੁਮਾਰ,ਗੁਰਿੰਦਰ ਸ਼ਰਮਾ ਦਵਿੰਦਰ ਸ਼ਰਮਾ, ਪਵਨ ਕੁਮਾਰ ਆਦਿ ਤੋਂ ਇਲਾਵਾ ਡਿਪੂ ਮੁਲਾਜਮਾਂ ਹਾਜਰ ਸਨ। ਇਸ ਮੌਕੇ ਡਾ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਅੱਜ ਵਿਆਹ ਦੀ ਵਰ੍ਹੇਗੰਢ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਡਿਊਟੀ ਨੂੰ ਪਰਮ ਧਰਮ ਮੰਨਿਆ ਹੈ ਅਤੇ ਮਾਨਵਤਾ ਦੀ ਸੇਵਾ ਲਈ ਹਾਜਰ ਰਹਿਣ ਦਾ ਸਦਾ ਦਿੱਤਾ।Attachments area

LEAVE A REPLY

Please enter your comment!
Please enter your name here