
ਬੁਢਲਾਡਾ 29 ਜੂਨ (ਸਾਰਾ ਯਹਾ/ ਅਮਨ ਮਹਿਤਾ): ਸਥਾਨਕ ਪੀਰਖਾਨਾ ਬਾਬਾ ਚਿਰਾਗ ਸ਼ਾਹ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਨਵੀ ਕਮੇਟੀ ਦੀ ਚੋਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਵਰਮਾ ਅਤੇ ਰਾਜਿੰਦਰ ਮੋਨੀ ਨੇ ਦੱਸਿਆ ਕਿ ਰਾਹੁਲ ਵਰਮਾ ਪੁੱਤਰ ਭੂਸ਼ਨ ਕੁਮਾਰ ਵਰਮਾ ਨੂੰ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ ਅਤੇ ਦਰਸ਼ਨ ਸਿੰਘ ਮੀਤ ਪ੍ਰਧਾਨ, ਦੇਸ ਰਾਜ ਜਨਰਲ ਸਕੱਤਰ ਅਤੇ ਕੈਸ਼ੀਅਰ, ਪ੍ਰੇਮ ਕੁਮਾਰ ਸ਼ਰਮਾ ਤੇ ਰਾਜ ਕੁਮਾਰ ਸਕੱਤਰ ਤੋਂ ਇਲਾਵਾ ਹਰਬੰਤ ਸਿੰਘ ਸਰਪ੍ਰਸਤ, ਵਿਸ਼ਾਲ ਵਰਮਾ, ਵਰਿੰਦਰ ਕੁਮਾਰ ਵਰਮਾ, ਸੰਦੀਪ ਕੁਮਾਰ, ਰਾਜ ਕੁਮਾਰ, ਜਗਜੀਤ ਸਿੰਘ, ਰਾਮਇਦਰ ਨੂੰ ਕਮੇਟੀ ਮੈਂਬਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਰਾਹੁਲ ਵਰਮਾ ਨੇ ਕਿਹਾ ਕਿ ਕਮੇਟੀ ਵੱਲੋਂ ਦਿੱਤੀ ਗਈ ਜਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਿਲ ਆਉਂਦੀ ਤਾਂ ਉਸਦਾ ਹੱਲ ਪੂਰੀ ਕਮੇਟੀ ਮਿਲਕੇ ਕਰੇਗੀ।
