
ਮਾਨਸਾ 1 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ ) ” : ਪਿੰਡ ਪਿੰਡ ਕੋਟ ਫੱਤਾ ਵਿਚ ਪੀਰਖਾਨਾ ਕਮੇਟੀ ਰਜਿਸਟਰਡ ਵੱਲੋਂ ਇਕ ਵਿਸ਼ਾਲ ਭੰਡਾਰਾ ਅਤੇ 5 ਸ਼ੁੱਭ ਦੀਵਾਨ ਕਰਵਾਇਆ ਗਿਆ। ਜਿਸ ਵਿੱਚ ਦੂਰ ਨੇੜੇ ਦੇ ਭਗਤਾਂ ਤੋਂ ਇਲਾਵਾ ਪਿੰਡ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਪੂਰੀ ਰਾਤ ਬਾਬਾ ਦੇ ਭਗਤਾਂ ਨੇ ਪੀਰ ਮੁਰਸ਼ਦ ਦਾ ਗੁਣਗਾਨ ਕੀਤਾ ਗਿਆ ਅਤੇ ਅਤੁੱਟ ਭੰਡਾਰਾ ਚੱਲਦਾ ਰਿਹਾ ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੋਮਨਾਥ ਸਿੰਗਲਾ ਪ੍ਰਧਾਨ, ਅਸ਼ੋਕ ਕੁਮਾਰ ਵਾਈਸ ਪ੍ਰਧਾਨ, ਮਨੀਸ਼ ਕੁਮਾਰ ,ਸੰਜੀਵ ਕੁਮਾਰ ,ਸੁਰਿੰਦਰ ਕੁਮਾਰ, ਸੇਵਾਦਾਰ ਬਾਬਾ ਬੂਟਾ ਸਿੰਘ, ਸੁਖਵਿੰਦਰ ਖ਼ਾਨ, ਨੇ ਦੱਸਿਆ

ਕਿ ਇਹ ਵਿਸ਼ਾਲ ਭੰਡਾਰਾ ਅਤੇ ਦੀਵਾਨ 5 ਸਾਲ ਤੋ ਕਰਵਾਏ ਜਾਂਦੇ ਹਨ। ਜਿਸ ਵਿੱਚ ਲੋੜਵੰਦ ਲੋਕਾਂ ਨੂੰ ਸਹਿਯੋਗ ਵੀ ਕੀਤਾ ਜਾਂਦਾ ਹੈ ਇਸ ਭੰਡਾਰੇ ਤੋਂ ਅਗਲੇ ਦਿਨ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਬੱਚੀ ਦਾ ਵਿਆਹ ਪੀਰਖਾਨਾ ਕਮੇਟੀ ਵੱਲੋਂ ਕੀਤਾ ਗਿਆ।ਪ੍ਰਧਾਨ ਸੋਮਨਾਥ ਸਿੰਗਲਾ ਨੇ ਦੱਸਿਆ ਕਿ ਇਹ ਪੰਜ ਵਾਸੂ ਦੀਵਾਨ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਜਿਸ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਪਿੰਡ ਦੀ ਸੰਗਤਾਂ ਨੇ ਪੂਰੀ ਰਾਤ ਜਿੱਥੇ ਪੀਰਾਂ ਦਾ ਗੁਣਗਾਨ ਕਰਕੇ ਆਪਣੇ ਮੁਰਸ਼ਦ ਅੱਗੇ ਆਪਣੀਆਂ ਮੰਨਤਾਂ ਰੱਖੀਆਂ ਉਥੇ ਹੀ ਵਿਸ਼ਾਲ ਭੰਡਾਰਾ ਵੀ ਕਰਵਾਇਆ ਗਿਆ। ਇਸ ਵਾਰ ਇਕ ਲੋੜਵੰਦ ਬੇਟੀ ਦਾ ਵਿਆਹ ਕੀਤਾ ਗਿਆ ਹੈ ਆਉਣ ਵਾਲੇ ਸਮੇਂ ਵਿਚ ਕਮੇਟੀ ਹੋਰ ਵੀ ਅਜਿਹੇ ਬਹੁਤ ਸਾਰੇ ਕਾਰਜ ਕਰਨ ਜਾ ਰਹੀ ਹੈ ।

