*ਪੀਐਮ ਮੋਦੀ ਦੇ ਨਵੇਂ ਜਰਨੈਲਾਂ ਦੀ ਚੋਣ, 43 ਮੰਤਰੀ ਚੁੱਕਣਗੇ ਸਹੁੰ, ਵੇਖੋ ਲਿਸਟ*

0
129

ਨਵੀਂ ਦਿੱਲੀ 07,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਆਪਈ ਕੈਬਨਿਟ ਦਾ ਵਿਸਥਾਰ ਕਰਦਿਆਂ 43 ਮੰਤਰੀ ਸ਼ਾਮਲ ਕਰਨਗੇ। ਕੈਬਨਿਟ ਦੇ ਵਿਸਥਾਰ ਤੋਂ ਬਾਅਦ ਸ਼ਾਮ 6 ਵਜੇ ਸਹੁੰ ਚੁੱਕਣ ਦੀ ਸੰਭਾਵਨਾ ਹੈ। 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਦਾ ਇਹ ਪਹਿਲਾ ਵਿਸਥਾਰ ਹੈ। ਇਸ ਵਾਰ ਕੈਬਨਿਟ ਦੇ ਵਿਸਥਾਰ ਵਿੱਚ ਸ਼ਾਸਨ ਤੇ ਪ੍ਰਣਾਲੀ ਦੇ ਤਜ਼ਰਬੇ ਨੂੰ ਤਰਜੀਹ ਦਿੱਤੀ ਗਈ ਹੈ।

ਇਸ ਦੌਰਾਨ ਪ੍ਰਧਾਨ ਮੰਤਰੀ ਨੌਜਵਾਨ ਚਿਹਰੇ ਲਿਆਉਣ ਤੇ ਵੱਖ-ਵੱਖ ਸਮਾਜਿਕ ਸਮੂਹਾਂ ਤੇ ਖੇਤਰਾਂ ਨੂੰ ਪ੍ਰਤੀਨਿਧਤਾ ਦੇਣ ਜਾ ਰਹੇ ਹਨ। ਕੇਂਦਰੀ ਮੰਤਰੀ ਮੰਡਲ ਵਿੱਚ ਬੁੱਧਵਾਰ ਸ਼ਾਮ ਨੂੰ ਹੋਣ ਵਾਲੇ ਬਦਲਾਅ ਤੇ ਵਿਸਥਾਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰੀ ਰਿਹਾਇਸ਼ ਉੱਤੇ ਸੰਭਾਵੀ ਮੰਤਰੀਆਂ ਦੇ ਚਿਹਰਿਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਫੋਟੋਆਂ ਤੋਂ ਪਤਾ ਚਲਿਆ ਹੈ ਕਿ ਆਰਸੀਪੀ ਸਿੰਘ, ਜੋਤੀਰਾਦਿੱਤਿਆ ਸਿੰਧੀਆ, ਨਾਰਾਇਣ ਰਾਣੇ ਤੇ ਸਰਬਾਨੰਦ ਸੋਨੋਵਾਲ ਪਹਿਲੀ ਕਤਾਰ ਵਿਚ ਬੈਠੇ ਸੀ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ ਪੀ ਨੱਡਾ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਮੌਜੂਦ ਸਨ। ਇਹ ਮੰਨਿਆ ਜਾਂਦਾ ਹੈ ਕਿ 43 ਨਵੇਂ ਚਿਹਰੇ ਮੋਦੀ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਜਗ੍ਹਾ ਲੈ ਸਕਦੇ ਹਨ।

ਨਾਰਾਇਣ ਰਾਣੇ, ਸਰਬਾਨੰਦ ਸੋਨੋਵਾਲ, ਵਰਿੰਦਰ ਕੁਮਾਰ, ਜੋਤੀਰਾਦਿੱਤਿਆ ਸਿੰਧੀਆ, ਰਾਮਚੰਦਰ ਪ੍ਰਸਾਦ ਸਿੰਘ, ਅਸ਼ਵਨੀ ਵੈਸ਼ਨਵ, ਪਸ਼ੂਪਤੀ ਪਾਰਸ, ਕਿਰਨ ਰਿਜੀਜੂ, ਰਾਜ ਕੁਮਾਰ ਸਿੰਘ, ਹਰਦੀਪ ਪੁਰੀ, ਮਨਸੁਖ ਮੰਡਵੀਆ, ਭਪੇਂਦਰ ਯਾਦਵ, ਪੁਰਸ਼ੋਤਮ ਰੁਪਲਾ, ਜੀ ਕਿਸ਼ਨ ਰੈਡੀ, ਅਨੁਰਾਗ ਸਿੰਘ ਠਾਕੁਰ, ਪੰਕਜ ਚੌਧਰੀ, ਅਨੂਪ੍ਰਿਯਾ ਪਟੇਲ, ਸੱਤਿਆ ਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰਨਡਾਲਜੇ ਅਤੇ ਭਾਨੂ ਪ੍ਰਤਾਪ ਸਿੰਘ ਵਰਮਾ।

ਇਸ ਤੋਂ ਇਲਾਵਾ ਦਰਸ਼ਨ ਵਿਕਰਮ, ਮੀਨਾਕਸ਼ੀ ਲੇਖੀ, ਅਨੁਪੂਰਨਾ ਦੇਵੀ, ਏ ਨਾਰਾਇਣਸਾਮੀ, ਕੌਸ਼ਲ ਕਿਸ਼ੋਰ, ਅਜੈ ਭੱਟ, ਬੀ ਐਲ ਵਰਮਾ, ਅਜੈ ਕੁਮਾਰ, ਚੌਹਾਨ ਦੇਵਸਿੰਘ, ਭਗਵਾਨ ਖੁਸ਼ਬਾ, ਕਪਿਲ ਪਾਟਿਲ, ਪ੍ਰਤਿਮਾ ਭੌਮਿਕ, ਸੁਭਾਸ਼ ਸਰਕਾਰ, ਭਾਗਵਤ ਕਰਾਦ, ਰਾਜ ਕੁਮਾਰ ਰੰਜਨ ਸਿੰਘ, ਭਾਰਤੀ ਪ੍ਰਵੀਨ ਪਵਾਰ, ਵਿਸ਼ੇਸ਼ਵਰ ਟੂਡੂ, ਸ਼ਾਂਤੂਨ ਠਾਕੁਰ, ਮੁੰਜਾਪਾਰਾ ਮਹਿੰਦਰਭਾਈ, ਜੌਨ ਬਰਾਲਾ, ਐਲ ਮੁਰਗੁਨ ਅਤੇ ਨਿਸ਼ਿਤ ਪ੍ਰਮਾਣਿਕ।

LEAVE A REPLY

Please enter your comment!
Please enter your name here