
10 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੀ ਸਿਆਸਤ ਦਿਨੋਂ-ਦਿਨ ਗਰਮ ਹੁੰਦੀ ਜਾ ਰਹੀ ਹੈ। ਹਰ ਪਾਰਟੀ ਚੋਣ ਪ੍ਰਚਾਰ ਕਰਨ ‘ਚ ਮਸ਼ਰੂਫ ਨੇ ਨਵੇਂ-ਨਵੇਂ ਵਾਅਦਿਆਂ ਨਾਲ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਦੌਰਾਨ ਹੀ ਕਾਂਗਰਸ ਦੇ ਸੀਐਮ ਫੇਸ ਤੇ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਚੰਨੀ ( CM Face Charanjit Singh Channi) ਨੇ ਪ੍ਰਧਾਨ ਮੰਤਰੀ ( PM Modi Punjab Rally) ਦੇ ਦੌਰੇ ‘ਤੇ ਤਨਜ਼ ਕੱਸਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿੰਨੇ ਮਰਜ਼ੀ ਦੌਰੇ ਕਰ ਲੈਣ ਪਰ ਪੰਜਾਬ ਦੀ ਸੁਣਵਾਈ ਵੀ ਕਰਨ ਤੇ ਨਾਲ ਹੀ ਕਿਹਾ ਕਿ ਗੱਲਾਂ ਬਾਤਾਂ ਨਾਲ ਨਹੀਂ ਸਰਨਾ। ਮੈਨੂੰ ਲਗਦਾ ਉਹ ਨਹੀਂ ਆਉਣਗੇ, ਜੇਕਰ ਉਹ ਆਉਣ ਤਾਂ ਚੰਡੀਗੜ੍ਹ ਪੰਜਾਬ ਨੂੰ ਦੇ ਕੇ ਜਾਣ ਦਾ ਐਲਾਨ ਕਰਨ। ਇਸ ਦੌਰਾਨ ਉਨ੍ਹਾਂ ਨੇ ਪਾਣੀਆਂ ਦੇ ਮੁੱਦੇ ‘ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ SYL ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕਰਨ।
ਹਿਮਾਚਲ ਦੀ ਤਰਜ ਤੇ ਇੰਡਸਟਰੀ ਲਈ ਪੰਜਾਬ ਨੂੰ ਸਹੂਲਤ ਦੇਣੀ ਚਾਹੀਦੀ ਤੇ ਜੇਲ੍ਹ ਵਿਚ ਬੰਦ ਸਿੱਖਾਂ ਦੇ ਰਿਹਾਈ ਕਰਨੀ ਚਾਹੀਦਾ ਹੈ। ਸੀਐਮ ਫੇਸ ਐਲਾਨੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਰਾਹੁਲ ਗਾਂਧੀ ਨੂੰ ਭਰਮਾਇਆ ਗਿਆ ਹੈ। ਇਸ ਸਵਾਲ ਦਾ ਜਵਾਬ ਪੁੱਛੇ ਜਾਣ ‘ਤੇ ਸੀਐਮ ਚੰਨੀ ਨੇ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ‘ਚ ਰੈਲੀ ਕਰਨ ਲਈ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਪੰਜਾਬ ਆ ਰਹੇ ਹਨ 14 ਫਰਵਰੀ ਨੂੰ ਜਲੰਧਰ, 16 ਪਠਾਨਕੋਟ ਤੇ 17 ਅਬੋਹਰ ਰੈਲੀ ਕਰਨਗੇ। ਪਿਛਲੀ ਜਦੋਂ ਉਹ ਪੰਜਾਬ ਆਏ ਸੀ ਤਾਂ ਉਹ ਲੋਕਾਂ ਨੂੰ ਸੰਬੋਧਨ ਨਹੀਂ ਕਰ ਪਾਏ ਤੇ ਉਨ੍ਹਾਂ ਦੀ ਸੁਰੱਖਿਆ ‘ਚ ਕੁਤਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ।
